ਸ਼੍ਰੀਕਾਂਤ ਨੇ ਨਿਸ਼ਿਮੋਤੋ ਨੂੰ ਹਰਾ ਕੇ ਜਿੱਤਿਆ ਫ੍ਰੈਂਚ ਓਪਨ ਦਾ ਖਿਤਾਬ

10/29/2017 9:01:02 PM

ਪੈਰਿਸ— ਜ਼ਬਰਦਸਤ ਫਾਰਮ 'ਚ ਚੱਲ ਰਹੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਜਾਪਾਨ ਦੇ ਕੇਨਤਾ ਨਿਸ਼ਿਮੋਤੋ ਨੂੰ ਐਤਵਾਰ ਨੂੰ ਲਗਾਤਾਰ ਗੇਮਾਂ 'ਚ 21-14, 21-13 ਨਾਲ ਹਰਾ ਕੇ ਫ੍ਰੈਂਚ ਓਪਨ ਬੈਂਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਅੱਠਵਾਂ ਦਰਜ਼ਾ ਪ੍ਰਾਪਤ ਸ਼੍ਰੀਕਾਂਥ ਦਾ ਇਹ ਲਗਾਤਾਰ ਦੂਜਾ ਅਤੇ ਸਾਲ ਦੀ ਚੌਥਾ ਖਿਤਾਬ ਹੈ। ਸ਼੍ਰੀਕਾਂਤ ਨੇ ਪਿਛਲੇ ਹਫਤੇ ਡੇਨਮਾਰਕ ਓਪਨ ਦਾ ਖਿਤਾਬ ਜਿੱਤਿਆ ਸੀ।
ਵਿਸ਼ਵ ਰੈਕਿੰਗ 'ਚ ਚੌਥੇ ਸਥਾਨ 'ਤੇ ਪਹੁੰਚ ਚੁੱਕੇ ਸ਼੍ਰੀਕਾਂਤ ਦਾ ਇਸ ਸਾਲ ਦਾ ਇਹ ਪੰਜਵਾਂ ਫਾਈਨਲ ਸੀ। ਇਸ ਤੋਂ ਪਹਿਲਾਂ ਉਸ ਨੇ ਡੇਨਮਾਰਕ ਓਪਨ, ਆਸਟਰੇਲੀਅਨ ਓਪਨ, ਇੰਡੋਨੇਸ਼ੀਆ ਓਪਨ ਅਤੇ ਸਿੰਗਾਪੁਰ ਓਪਨ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ। ਉਹ ਡੇਨਮਾਰਕ, ਆਸਟਰੇਲੀਅਨ ਅਤੇ ਇੰਡੋਨੇਸ਼ੀਆ 'ਚ ਖਿਤਾਬ ਜਿੱਤ ਚੁੱਸੀ ਸੀ ਅਤੇ ਹੁਣ ਪੈਰਿਸ 'ਚ ਵੀ ਉਸ ਨੇ ਫਹਿਤ ਹਾਸਲ ਕਰ ਲਈ।
 


Related News