ਸ਼੍ਰੀਹਰੀ ਨੇ ਮੇਯਰ ਨੋਸਟ੍ਰਮ ਤੈਰਾਕੀ ’ਚ ਚਾਂਦੀ ਤਮਗਾ ਜਿੱਤਿਆ
Sunday, May 26, 2024 - 11:04 PM (IST)

ਨਵੀਂ ਦਿੱਲੀ– ਭਾਰਤ ਦੇ ਤਜਰਬੇਕਾਰ ਤੈਰਾਕ ਸ਼੍ਰੀਹਰੀ ਨਟਰਾਜ ਨੇ ਫਰਾਂਸ ਵਿਚ ਚੱਲ ਰਹੇ 30ਵੇਂ ਮੇਯਰ ਨੋਸਟ੍ਰਮ ਤੈਰਾਕੀ ਟੂਰਨਾਮੈਂਟ ਵਿਚ 50 ਮੀਟਰ ਬੈਕਸਟ੍ਰੋਕ ਵਿਚ ਚਾਂਦੀ ਤਮਗਾ ਜਿੱਤਿਆ। ਟੋਕੀਓ ਓਲੰਪਿਕ ਖੇਡ ਚੁੱਕੇ ਨਟਰਾਜ ਨੇ 25.50 ਸੈਕੰਡ ਦਾ ਸਮਾਂ ਕੱਢ ਕੇ ਹੰਗਰੀ ਦੇ ਐਡਮ ਜਾਸਜੋ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਬ੍ਰਿਟੇਨ ਦੇ ਸਕਾਟ ਗਿਬਸਨ ਨੂੰ ਕਾਂਸੀ ਤਮਗਾ ਮਿਲਿਆ।
ਨਟਰਾਜ ਦਾ ਇਸ ਵਰਗ ਵਿਚ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ 25.11 ਸੈਕੰਡ ਦਾ ਹੈ। 50 ਮੀਟਰ ਬੈਕਸਟ੍ਰੋਕ ਓਲੰਪਿਕ ਪ੍ਰਤੀਯੋਗਿਤਾ ਨਹੀਂ ਹੈ। ਪੈਰਿਸ ਓਲੰਪਿਕ ਲਈ ਅਜੇ ਤਕ ਕੋਈ ਭਾਰਤੀ ਤੈਰਾਕ ਕੁਆਲੀਫਾਈ ਨਹੀਂ ਕਰ ਸਕਿਆ ਹੈ। ਟੋਕੀਓ ਓਲੰਪਿਕ ਵਿਚ ਸਾਜਨ ਪ੍ਰਕਾਸ਼ ਤੇ ਨਟਰਾਜ ਨੇ ਕੁਆਲੀਫਾਈ ਕੀਤਾ ਸੀ।