ਸ਼੍ਰੀਲੰਕਾ ਦੇ ਮਦੁਸ਼ਨਾਕਾ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ''ਚ ਗ੍ਰਿਫਤਾਰ

5/25/2020 7:00:04 PM

ਪਨਾਲਾ : ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਸ਼ੇਹਾਨ ਮਦੁਸ਼ਨਾਕਾ ਨੂੰ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਵਿਚ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 25 ਸਾਲਾ ਮਦੁਸ਼ਨਾਕਾ ਨੂੰ ਮੈਜੀਸਟ੍ਰੇਟ ਨੇ 2 ਹਫਤਿਆਂ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀ ਮੁਤਾਬਕ ਐਤਵਾਰ ਨੂੰ ਮਦੁਸ਼ਨਾਕਾ ਨੂੰ ਜਦੋਂ ਪਨਾਲਾ ਸ਼ਹਿਰ ਤੋਂ ਹਿਰਾਸਤ ਵਿਚ ਲਿਆ ਗਿਆ ਤਦ ਉਸ ਦੇ ਕੋਲੋਂ 2 ਗ੍ਰਾਮ ਹੈਰੋਈਨ ਬਰਾਮਦ ਹੋਈ। 

PunjabKesari

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਨੂੰ 2 ਹਫਤਿਆਂ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਸ ਵੇ ਦੱਸਿਆ ਕਿ ਦੇਸ਼ਭਰ ਵਿਚ ਜਾਰੀ ਲਾਕਡਾਊਨ ਵਿਚਾਲੇ ਮਦੁਸ਼ਨਾਕਾ ਨੂੰ ਰੋਕਿਆ ਗਿਆ। ਮਦੁਸ਼ਨਾਕਾ ਦੇ ਨਾਲ ਗੱਡੀ ਵਿਚ ਇਕ ਹੋਰ ਵਿਅਕਤੀ ਵੀ ਮੌਜੂਦ ਸੀ। 25 ਸਾਲਾ ਮਦੁਸ਼ਨਾਕਾ ਨੇ ਜਨਵਰੀ ਨੇ ਜਨਵਰੀ 2018 ਵਿਚ ਬੰਗਲਾਦੇਸ਼ ਖਿਲਾਫ ਆਪਣੇ ਡੈਬਿਊ ਵਨ ਡੇ ਮੈਚ ਵਿਚ ਹੈਟ੍ਰਿਕ ਲਈ ਸੀ। ਉਸ ਨੇ ਇਸ ਦੌਰਾਨ ਬੰਗਲਾਦੇਸ਼ ਖਿਲਾਫ 2 ਟੀ-20 ਮੈਚ ਵਿਚ ਖੇਡੇ ਸੀ ਪਰ ਜ਼ਖਮੀ ਹੋਣ ਕਾਰਨ ਇਸ ਦੇ ਕਾਰਨ ਬਾਅਦ ਕੋਈ ਕੌਮਾਂਤਰੀ ਮੈਚ ਨਹੀਂ ਖੇਡ ਸਕੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Ranjit

Content Editor Ranjit