ਸ਼੍ਰੀਲੰਕਾਈ ਬੱਲੇਬਾਜ਼ ਪਰੇਰਾ ਨੂੰ ਲੋਕ ਕਹਿੰਦੇ ਹਨ ‘ਪੋਦੀ’, ਜੈਸੂਰੀਆ ਦਾ ਸੀ ਤੋੜਿਆ ਰਿਕਾਰਡ

Tuesday, Aug 18, 2020 - 12:27 AM (IST)

ਸ਼੍ਰੀਲੰਕਾਈ ਬੱਲੇਬਾਜ਼ ਪਰੇਰਾ ਨੂੰ ਲੋਕ ਕਹਿੰਦੇ ਹਨ ‘ਪੋਦੀ’, ਜੈਸੂਰੀਆ ਦਾ ਸੀ ਤੋੜਿਆ ਰਿਕਾਰਡ

ਨਵੀਂ ਦਿੱਲੀ - ਸ਼੍ਰੀਲੰਕਾ ਦੇ ਬੱਲੇਬਾਜ਼ ਕੁਸ਼ਲ ਪਰੇਰਾ ਦਾ ਪੂਰਾ ਨਾਂ ਮਾਥੁਰਗੇ ਡਾਨ ਕੁਸ਼ਲ ਜਨਿਥ ਪਰੇਰਾ ਹੈ। ਉਸ ਨੂੰ ਪਿਆਰ ਨਾਲ ਲੋਕ ਪੋਦੀ ਵੀ ਕਹਿੰਦੇ ਹਨ, ਜਿਸਦਾ ਮਤਲਬ ਹੁੰਦਾ ਹੈ ਛੋਟਾ। 5 ਫੱੁਟ 6 ਇੰਚ ਦੇ ਕੁਸ਼ਲ ਨੂੰ 2019 ਦੀ ਬੈਸਟ ਟੈਸਟ ਪਾਰੀ ਖੇਡਣ ਲਈ ਵਿਜ਼ਡਨ ਐਵਾਰਡ ਵੀ ਮਿਲ ਚੁੱਕਾ ਹੈ। ਕੁਸ਼ਲ ਨੇ ਇਹ ਪਾਰੀ ਦੱਖਣੀ ਅਫਰੀਕਾ ਵਿਰੁੱਧ ਖੇਡੀ ਸੀ। ਆਪਣੇ ਸ਼ਕਤੀਸ਼ਾਲੀ ਕਟ ਤੇ ਪੁਲ ਲਈ ਮਸ਼ਹੂਰ ਕੁਸ਼ਲ ਪਰੇਰਾ ਦੀ ਤੁਲਨਾ ਸਨਥ ਜੈਸੂਰੀਆ ਦੇ ਨਾਲ ਹੁੰਦੀ ਹੈ। ਪਰੇਰਾ ਨੇ 2015 ਵਿਚ ਪਾਕਿਸਤਾਨ ਵਿਰੁੱਧ ਸਿਰਫ 17 ਗੇਂਦਾਂ ਵਿਚ ਵਨ ਡੇ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਸ਼੍ਰੀਲੰਕਾ ਲਈ ਬਣਾਇਆ ਸੀ। ਉਸ ਤੋਂ ਪਹਿਲਾਂ ਇਹ ਰਿਕਾਰਡ ਜੈਸੂਰੀਆ ਦੇ ਨਾਂ ਸੀ। ਕੁਸ਼ਲ ਨੂੰ ਉਸਦੀ ਸਾਊਥ ਅਫਰੀਕਾ ਵਿਰੱੁਧ ਡਰਬਨ ਦੇ ਮੈਦਾਨ ’ਤੇ ਖੇਡੀ ਗਈ ਪਾਰੀ ਲਈ ਵੀ ਜਾਣਿਆ ਜਾਵੇਗਾ। ਸ਼੍ਰੀਲੰਕਾਈ ਟੀਮ ਨੂੰ ਚੌਥੀ ਪਾਰੀ ਵਿਚ ਜਿੱਤ ਲਈ 304 ਦੌੜਾਂ ਦਾ ਟੀਚਾ ਮਿਲਿਆ ਸੀ। ਸ਼੍ਰੀਲੰਕਾ ਟੀਮ ਇਕ ਸਮੇਂ 117 ਦੌੜਾਂ ’ਤੇ 5 ਵਿਕਟਾਂ ਗੁਆ ਚੁੱਕੀ ਸੀ। ਅਜਿਹੇ ਵਿਚ ਕੁਸ਼ਲ ਨੇ ਇਕੱਲੇ ਹੀ ਮੋਰਚਾ ਸੰਭਾਲਿਆ ਤੇ ਅਜੇਤੂ 153 ਦੌੜਾਂ ਬਣਾ ਕੇ ਆ ਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਕੁਸ਼ਲ ਨੇ ਇਸ ਪਾਰੀ ਵਿਚ 10ਵੀਂ ਵਿਕਟ ਲਈ ਫਰਨਾਂਡੋ ਦੇ ਨਾਲ 89 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਵਿਚ ਫਰਨਾਂਡੋ ਨੇ ਿਸਰਫ 6 ਦੌੜਾਂ ਹੀ ਬਣਾਈਆ ਂ ਸਨ। ਕੁਸ਼ਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 50 ਤੋਂ ਵੱਧ ਦੌੜਾਂ ਨਹੀਂ ਬਣਾ ਸਕਿਆ ਸੀ। ਕੁਸ਼ਲ ਸੋਮਵਾਰ ਨੂੰ 29 ਸਾਲ ਦਾ ਹੋ ਗਿਆ ਹੈ।


author

Gurdeep Singh

Content Editor

Related News