SL v WI : ਨਿਸੰਕਾ ਦਾ ਅਰਧ ਸੈਂਕੜਾ, ਸ਼੍ਰੀਲੰਕਾ ਦੀ ਸ਼ਾਨਦਾਰ ਸ਼ੁਰੂਆਤ
Monday, Nov 29, 2021 - 08:58 PM (IST)

ਗਾਲੇ- ਪਥੁਮ ਨਿਸੰਕਾ (ਅਜੇਤੂ 61 ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਸ਼੍ਰੀਲੰਕਾ ਨੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਖਰਾਬ ਮੌਸਮ ਕਾਰਨ ਪਹਿਲੇ ਦਿਨ ਸੋਮਵਾਰ ਨੂੰ 34.4 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 113 ਦੌੜਾਂ ਬਣਾ ਲਈਆਂ ਸਨ। ਨਿਸੰਕਾ ਤੇ ਕਪਤਾਨ ਦਿਸੁਥ ਕਰੁਣਾਰਤਨੇ ਨੇ ਪਹਿਲੇ ਵਿਕਟ ਦੇ ਲਈ 106 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਕਰੁਣਾਰਤਨੇ 90 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 42 ਦੌੜਾਂ ਬਣਾ ਕੇ ਰੋਸਟਨ ਚੇਜ਼ ਨੂੰ ਉਸਦੀ ਗੇਂਦ 'ਤੇ ਕੈਚ ਦੇ ਦਿੱਤਾ। ਨਿਸੰਕਾ ਨੇ 109 ਗੇਂਦਾਂ 'ਤੇ ਅਜੇਤੂ 61 ਦੌੜਾਂ ਵਿਚ ਚਾਰ ਚੌਕੇ ਤੇ ਇਕ ਛੱਕਾ ਲਗਾਇਆ। ਨਿਸੰਕਾ ਦੇ ਨਾਲ ਓਸ਼ਾਦਾ ਫਰਨਾਂਡੋ 10 ਗੇਂਦਾਂ ਵਿਚ 2 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।
ਇਹ ਖਬਰ ਪੜ੍ਹੋ- ਪੁਰਤਗਾਲ 'ਚ 13 ਫੁੱਟਬਾਲ ਖਿਡਾਰੀ ਕੋਰੋਨਾ ਦੇ ਓਮਿਕਰੋਨ ਵੇਰੀਐਂਟ ਪਾਜ਼ੇਟਿਵ
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੇ ਪਹਿਲੇ ਟੈਸਟ ਮੈਚ 'ਚ ਵੈਸਟਇੰਡੀਜ਼ ਨੂੰ 187 ਦੌੜਾਂ ਨਾਲ ਹਰਾ ਦਿੱਤਾ ਸੀ। ਹੁਣ ਸ਼੍ਰੀਲੰਕਾ ਨੇ 2 ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਪਹਿਲੇ ਮੈਚ ਵਿਚ ਕਪਤਾਨ ਕਰੁਣਾਰਤਨੇ ਨੇ ਪਹਿਲੀ ਪਾਰੀ ਵਿਚ 147 ਦੌੜਾਂ ਬਣਾਈਆਂ ਸਨ ਤੇ ਦੂਜੀ ਪਾਰੀ ਵਿਚ 83 ਦੌੜਾਂ ਬਣਾਈਆਂ ਸਨ।
ਇਹ ਖਬਰ ਪੜ੍ਹੋ- BAN v PAK : ਸ਼ਾਹੀਨ ਦਾ ਕਹਿਰ, ਪਾਕਿ ਨੂੰ ਜਿੱਤ ਲਈ 93 ਦੌੜਾਂ ਦੀ ਜ਼ਰੂਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।