ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

Tuesday, Jun 24, 2025 - 12:01 PM (IST)

ਪੰਜਾਬ ਦੀਆਂ ਗਰਭਵਤੀ ਔਰਤਾਂ ਹੁਣ ਨਾ ਘਬਰਾਉਣ, ਸਰਕਾਰ ਨੇ ਕੀਤੀ ਵੱਡੀ ਸ਼ੁਰੂਆਤ

ਅੰਮ੍ਰਿਤਸਰ(ਦਲਜੀਤ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵੱਲੋਂ ਆਮ ਆਦਮੀ ਕਲੀਨਿਕਾਂ ਵਿਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਦਾ ਰਸਮੀ ਉਦਘਾਟਨ ਰਣਜੀਤ ਐਵੇਨਿਊ ਦੇ ਕਲੀਨਿਕ ਤੋਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਕੁੱਲ 72 ਆਮ ਆਦਮੀ ਕਲੀਨਿਕਾਂ ਵਿਚ ਅੱਜ ਤੋਂ ਗਰਭਵਤੀ ਮਾਵਾਂ ਦਾ ਚੈਕਅੱਪ, ਇਲਾਜ, ਟੈਸਟ ਅਤੇ ਦਵਾਈਆਂ ਮੁਫਤ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਰੇ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਮਟਰਨਲ ਹੈਲਥ ਕੇਅਰ ਬਾਰੇ ਇਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ, 25, 26, 27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਆਮ ਆਦਮੀ ਕਲੀਨਿਕ ਵਿਚ ਇਹ ਸੁਵਿਧਾ ਮਿਲਣ ਕਰ ਕੇ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੇ ਘਰ ਨੇੜੇ ਹੀ ਐਂਟੀਨੇਟਲ ਕੇਅਰ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ। ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਦਵਾਈਆਂ ਇਥੋਂ ਤੱਕ ਕਿ ਮੁਫ਼ਤ ਅਲਟਰਾਸਾਊਂਡ ਵੀ ਸੂਚੀਬੱਧ ਸੈਂਟਰਾਂ ਤੋਂ ਕਰਵਾਏ ਜਾ ਸਕਣਗੇ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ 9 ਮਹੀਨੇ ਦੀ ਗਰਭਵਤੀ ਨੂੰ ਦਿੱਤੀ ਦਰਦਨਾਕ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News