ਅੱਤਵਾਦੀ ਹਮਲੇ ਦੇ ਡਰ ਦੇ ਬਾਵਜੂਦ ਪਾਕਿ ਦੌਰੇ ''ਤੇ ਜਾਵੇਗਾ ਸ਼੍ਰੀਲੰਕਾ
Thursday, Sep 19, 2019 - 10:51 PM (IST)

ਕੋਲੰਬੋ— ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਕਿਹਾ ਕਿ ਖਿਡਾਰੀਆਂ 'ਤੇ ਅੱਤਵਾਦੀ ਹਮਲੇ ਦੇ ਸ਼ੱਕ ਦੇ ਬਾਵਜੂਦ ਉਸਦੀ ਟੀਮ 6 ਮੈਚਾਂ ਦੀ ਸੀਰੀਜ਼ ਦੇ ਲਈ ਪਾਕਿਸਤਾਨ ਦਾ ਦੌਰਾ ਕਰੇਗੀ। ਸ਼੍ਰੀਲੰਕਾ ਕ੍ਰਿਕਟ ਦੇ ਸਕੱਤਰ ਮੋਹਨ ਡਿਸਿਲਵਾ ਨੇ ਕਿਹਾ ਕਿ ਪਾਕਿਸਤਾਨ ਦਾ ਦੌਰਾ ਕਰਨ ਦੇ ਲਈ ਰੱਖਿਆ ਮੰਤਰਾਲੇ ਤੋਂ ਹਰ ਤਰ੍ਹਾ ਦੀ ਮਨਜ਼ੂਰੀ ਮਿਲ ਗਈ ਹੈ।
ਡਿਸਿਲਵਾ ਨੇ ਏ. ਐੱਫ. ਪੀ. ਨੂੰ ਕਿਹਾ ਕਿ ਸਾਨੂੰ ਰੱਖਿਆ ਮੰਤਰਾਲੇ ਤੋਂ ਹਰੀ ਝੰਡੀ ਮਿਲ ਗਈ ਹੈ। ਇਹ ਦੌਰਾ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਹੋਵੇਗਾ। ਮੈਂ ਖੁਦ ਤੇ ਸਾਡੇ ਸੀਨੀਅਰ ਵੀ ਟੀਮ ਦੇ ਨਾਲ ਜਾਣਗੇ। ਪਿਛਲੇ ਹਫਤੇ ਦੀ ਰਿਪੋਰਟ 'ਚ ਅੱਤਵਾਦੀ ਹਮਲੇ ਦੀ ਚੇਤਾਵਨੀ ਮਿਲੀ ਸੀ, ਜਿਸ ਦੇ ਲਈ ਰੱਖਿਆ ਮੰਤਰਾਲੇ ਨੂੰ ਕਿਹਾ ਗਿਆ ਸੀ।