ਸ਼੍ਰੀਲੰਕਾ ਪ੍ਰੀਮੀਅਰ ਲੀਗ ਦੀਆਂ ਤਾਰੀਖਾਂ ਦਾ ਹੋਇਆ ਐਲਾਨ

Wednesday, Sep 02, 2020 - 08:59 PM (IST)

ਸ਼੍ਰੀਲੰਕਾ ਪ੍ਰੀਮੀਅਰ ਲੀਗ ਦੀਆਂ ਤਾਰੀਖਾਂ ਦਾ ਹੋਇਆ ਐਲਾਨ

ਕੋਲੰਬੋ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ 10 ਨਵੰਬਰ ਨੂੰ ਖਤਮ ਹੋ ਜਾਣ ਤੋਂ ਬਾਅਦ ਸ਼੍ਰੀਲੰਕਾ 'ਚ 14 ਨਵੰਬਰ ਤੋਂ 6 ਦਸੰਬਰ ਤੱਕ ਖੇਡਿਆ ਜਾਵੇਗਾ। ਸ਼੍ਰੀਲੰਕਾ ਕ੍ਰਿਕਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਲੀਗ ਨੂੰ ਪਹਿਲਾਂ 28 ਅਗਸਤ ਤੋਂ 20 ਸਤੰਬਰ ਤੱਕ ਖੇਡਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਸ਼੍ਰੀਲੰਕਾ ਲੀਗ ਤਿੰਨ ਅੰਤਰਰਾਸ਼ਟਰੀ ਸਥਾਨਾਂ ਦਾਮਬੁਲਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਪਾਲੇਕਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਤੇ ਸੁਰੀਯਾਵੇਵਾ ਮਹਿੰਦਰਾ ਰਾਜਪਕਸ਼ੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੀ ਜਾਵੇਗੀ। ਪੰਜ ਟੀਮਾਂ ਨੂੰ ਪੰਜ ਸ਼ਹਿਰਾ ਕੋਲੰਬੋ, ਕੈਂਡੀ, ਗਾਲੇ, ਦਾਮਬੁਲਾ ਤੇ ਜਾਫਨਾ ਦੇ ਨਾਮਾਂ 'ਤੇ ਰੱਖਿਆ ਗਿਆ ਹੈ ਜੋ ਟੂਰਨਾਮੈਂਟ 'ਚ ਹਿੱਸਾ ਲਵੇਗੀ।


author

Gurdeep Singh

Content Editor

Related News