ਹੁਣ ਸਲਮਾਨ ਖਾਨ ਦੀ ਟੀਮ ''ਚ ਖੇਡੇਗਾ ਕ੍ਰਿਸ ਗੇਲ

Thursday, Oct 22, 2020 - 01:14 PM (IST)

ਹੁਣ ਸਲਮਾਨ ਖਾਨ ਦੀ ਟੀਮ ''ਚ ਖੇਡੇਗਾ ਕ੍ਰਿਸ ਗੇਲ

ਨਵੀਂ ਦਿੱਲੀ : ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਅਟੂਟ ਹੈ। ਸ਼ਾਹਰੁਖ ਖਾਨ ਅਤੇ ਪ੍ਰੀਤੀ ਜਿੰਟਾ ਨੇ ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਆਈ.ਪੀ.ਐਲ. ਵਿਚ ਟੀਮ ਖ਼ਰੀਦੀ ਹੋਈ ਹੈ ਅਤੇ ਹੁਣ ਇਸ ਕੜੀ ਵਿਚ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਪਰਿਵਾਰ ਨੇ ਲੰਕਾ ਪ੍ਰੀਮੀਅਰ ਲੀਗ ਵਿਚ ਟੀਮ ਖ਼ਰੀਦਣ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਖਾਨ ਪਰਿਵਾਰ ਨੇ ਐਲ.ਪੀ.ਐਲ. ਦੀ ਕੈਂਡੀ ਫਰੈਂਚਾਇਜੀ ਖ਼ਰੀਦੀ ਹੈ, ਇਸ ਟੀਮ ਦੇ ਸਟਾਰ ਖਿਡਾਰੀ ਕ੍ਰਿਸ ਗੇਲ ਹਨ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ

ਬਾਲੀਵੁੱਡ ਫਿਲ਼ਮ ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਸੋਹੇਲ ਖਾਨ ਨੇ ਸ਼੍ਰੀਲੰਕਾ ਪ੍ਰੀਮੀਅਰ ਲੀਗ ਦੀ ਟੀਮ ਕੈਂਡੀ ਟਸਕਰਸ ਨੂੰ ਖ਼ਰੀਦ ਲਿਆ ਹੈ। ਕੈਂਡੀ ਟਸਕਰਸ ਨੇ ਵੈਸਟਇੰਡੀਜ ਦੇ ਮਹਾਨ ਬੱਲੇਬਾਜ ਕ੍ਰਿਸ ਗੇਲ ਦੇ ਇਲਾਵਾ ਸ਼੍ਰੀਲੰਕਾ ਦੀ ਟੀ-20 ਕ੍ਰਿਕੇਟ ਟੀਮ ਦੇ ਮਾਹਰ ਕੁਸ਼ਲ ਪਰੇਰਾ, ਕੁਸ਼ਲ ਮੈਂਡਿਸ ਅਤੇ ਨੁਵਾਨ ਪ੍ਰਦੀਪ ਨੂੰ ਖ਼ਰੀਦ ਲਿਆ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਲਿਆਮ ਪਲੰਕੇਟ ਵੀ ਕੈਂਡੀ ਵੱਲੋਂ ਖੇਡਣਗੇ ਜਦੋਂ ਕਿ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਹਸਨ ਤੀਲਕਰਤਨੇ ਕੈਂਡੀ ਟੀਮ ਦੀ ਕੋਚਿੰਗ ਦਾ ਚਾਰਜ ਸੰਭਾਲਣਗੇ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਸੋਹੇਲ ਨੇ ਟੀਮ ਨੂੰ ਖ਼ਰੀਦਣ ਦੇ ਬਾਅਦ ਕਿਹਾ, 'ਸ਼੍ਰੀਲੰਕਾ ਪ੍ਰੀਮੀਅਰ ਲੀਗ ਵਿਚ ਕਾਫ਼ੀ ਸਮਰੱਥਾ ਹੈ ਅਤੇ ਅਸੀਂ ਇਸ ਰੋਚਕ ਪਹਿਲ ਦਾ ਹਿੱਸਾ ਬਣ ਕੇ ਕਾਫ਼ੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਸ਼੍ਰੀਲੰਕਾ ਦੇ ਪ੍ਰਸ਼ੰਸਕ ਕ੍ਰਿਕਟ ਨੂੰ ਲੈ ਕੇ ਬੇਹੱਦ ਜੋਸ਼ੀਲੇ ਅਤੇ ਉਤਸ਼ਾਹਿਤ ਰਹਿੰਦੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੱਡੀ ਗਿਣਤੀ ਵਿਚ ਮੈਦਾਨ 'ਤੇ ਆਕੇ ਟੀਮ ਦਾ ਸਮਰਥਨ ਕਰਣਗੇ। ਕ੍ਰਿਸ ਗੇਲ ਨਿਸ਼ਚਿਤ ਰੂਪ ਤੋਂ ਕ੍ਰਿਕਟ ਦੇ ਇਕ ਦਿੱਗਜ ਖਿਡਾਰੀ ਹਨ ਪਰ ਟੀਮ ਵਿਚ ਉਨ੍ਹਾਂ ਦੇ ਇਲਾਵਾ ਹੋਰ ਵੀ ਕਈ ਨੌਜਵਾਨ ਅਤੇ ਧਾਕੜ ਖਿਡਾਰੀ ਹਨ। ਮੈਂ ਚਾਹੁੰਦਾ ਹਾਂ ਕਿ ਮੇਰੀ ਟੀਮ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖੇਡੇ।' ਸੋਹੇਲ ਨੇ ਅੱਗੇ ਦੱਸਿਆ ਕਿ ਸਲਮਾਨ ਖਾਨ ਖ਼ੁਦ ਆਪਣੀ ਟੀਮ ਦੇ ਸਾਰੇ ਮੈਚ ਦੇਖਣ ਸ਼੍ਰੀਲੰਕਾ ਜਾਣਗੇ। ਉਹ ਕ੍ਰਿਸ ਗੇਲ ਨੂੰ ਆਪਣੀ ਟੀਮ ਵਿਚ ਖੇਡਦੇ ਦੇਖਣ ਲਈ ਬੇਹੱਦ ਉਤਸ਼ਾਹਿਤ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਤਿਉਹਾਰਾਂ ਮੌਕੇ SBI ਦਾ ਖ਼ਾਤਾਧਾਰਕਾਂ ਨੂੰ ਵੱਡਾ ਤੋਹਫ਼ਾ, ਸਸਤਾ ਕੀਤਾ ਹੋਮ ਲੋਨ

ਸ਼੍ਰੀਲੰਕਾ ਪ੍ਰੀਮੀਅਰ ਲੀਗ 21 ਨਵੰਬਰ ਤੋਂ 13 ਦਸੰਬਰ ਤੱਕ ਦੋ ਸਥਾਨਾਂ- ਕੈਂਡੀ ਦੇ ਪੱਲੇਕੇਲ ਅੰਤਰਰਸ਼ਟਰੀ ਕ੍ਰਿਕਟ ਸਟੇਡੀਅਮ ਅਤੇ ਹੰਬਨਟੋਟਾ ਦੇ ਮਹਿੰਦਾ ਰਾਜਪਕਸ਼ੇ ਅੰਤਰਰਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੀ ਜਾਵੇਗੀ। ਸਾਰੀਆਂ ਟੀਮਾਂ ਖ਼ਿਤਾਬ ਲਈ 15 ਦਿਨਾਂ ਦੀ ਮਿਆਦ 'ਚ 23 ਮੈਚਾਂ 'ਚ ਮੁਕਾਬਲਾ ਕਰਨਗੀਆਂ।

ਇਹ ਵੀ ਪੜ੍ਹੋ: IPL 2020 : 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਆਹਮੋ-ਸਾਹਮਣੇ ਹੋਣਗੇ ਰਾਇਲਜ਼ ਅਤੇ ਸਨਰਾਇਜ਼ਰਸ


author

cherry

Content Editor

Related News