10 ਸਾਲ ਬਾਅਦ ਪਾਕਿਸਤਾਨ 'ਚ ਹੋਵੇਗਾ ਇੰਟਰਨੈਸ਼ਨਲ ਮੈਚ, ਸ਼੍ਰੀਲੰਕਾ ਟੀਮ ਕਰੇਗੀ ਦੌਰਾ

07/19/2019 2:02:54 PM

ਸਪੋਰਸਟ ਡੈਸਕ— ਸਾਲ 2009 'ਚ ਪਾਕਿਸਤਾਨ ਦੌਰੇ ਦੇ ਦੌਰਾਨ ਸ਼੍ਰੀਲੰਕਾ ਟੀਮ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੋਈ ਵੀ ਦੇਸ਼ ਪਾਕਿਸਤਾਨ 'ਚ ਸੀਰੀਜ਼ ਖੇਡਣ ਨੂੰ ਰਾਜੀ ਨਹੀਂ ਸੀ। ਅਜਿਹੇ 'ਚ ਉਸ ਸੀਰੀਜ਼ ਤੋਂ ਬਾਅਦ ਉੱਥੇ ਕੋਈ ਵੀ ਟੈਸਟ ਮੈਚ ਨਹੀਂ ਖੇਡਿਆ ਗਿਆ ਹੈ। ਪਰ ਹੁਣ ਠੀਕ 10 ਸਾਲ ਬਾਅਦ ਸ਼੍ਰੀਲੰਕਾ ਦੀ ਟੀਮ ਪਾਕਿਸਤਾਨ 'ਚ ਇਕ ਟੈਸਟ ਖੇਡਣ ਲਈ ਤਿਆਰ ਹੈ। ਇਸ ਸੀਰੀਜ਼ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼੍ਰੀਲੰਕਾਈ ਟੀਮ ਦੇ ਆਧਿਕਾਰੀਆਂ ਨੂੰ ਆਪਣੀ ਸੁਰੱਖਿਆ ਟੀਮ ਪਾਕਿਸਤਾਨ ਭੇਜਣ ਦੀ ਬੇਨਤੀ ਕੀਤੀ ਹੈ ਜੋ ਪਾਕਿਸਤਾਨ 'ਚ ਜਾ ਕੇ ਸੁਰੱਖਿਆ ਦਾ ਜਾਇਜ਼ਾ ਲੈਣਗੇ। 

ਖ਼ਬਰਾਂ ਮੁਤਾਬਕ ਸ਼੍ਰੀਲੰਕਾਈ ਟੀਮ ਪਾਕਿਸਤਾਨ 'ਚ ਇਕ ਟੈਸਟ ਮੈਚ ਖੇਡਣ ਲਈ ਤਿਆਰ ਹੈ। ਦੱਸ ਦੇਈਏ ਕਿ ਪਾਕਿਸਤਾਨ ਤੇ ਸ਼੍ਰੀਲੰਕਾ ਦੇ ਵਿਚਾਲੇ ਇਸ ਸਾਲ ਸਤੰਬਰ-ਅਕਤੂਬਰ 'ਚ ਸੰਯੁਕਤ ਅਰਬ ਅਮੀਰਾਤ, ਯੂ. ਏ. ਈ 'ਚ ਟੈਸਟ ਮੈਚਾਂ ਦੀ ਸੀਰੀਜ ਹੋਣੀ ਹੈ। ਜਿਸ 'ਚੋਂ ਸ਼੍ਰੀਲੰਕਾ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਇਕ ਮੈਚ ਲਾਹੌਰ ਜਾਂ ਕਰਾਚੀ 'ਚ ਖੇਡਣ 'ਤੇ ਸਹਿਮਤੀ ਜਤਾਈ ਹੈ। ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਪੀ. ਸੀ. ਬੀ ਅਧਿਕਾਰੀ ਕੋਸ਼ਿਸ਼ ਕਰ ਰਹੇ ਹਨ ਕਿ ਦੋਨਾਂ ਟੈਸਟ ਮੈਚ ਪਾਕਿਸਤਾਨ 'ਚ ਹੀ ਹੋਣ ਪਰ ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਇਸ 'ਤੇ ਅਜੇ ਕੋਈ ਆਖਰੀ ਫੈਸਲਾ ਨਹੀਂ ਲਿਆ ਹੈ।

PunjabKesari

ਧਿਆਨ ਯੋਗ ਹੈ ਕਿ ਉਹ ਸ਼੍ਰੀਲੰਕਾ ਦੀ ਟੀਮ ਹੀ ਸੀ ਜਦੋਂ 2009 'ਚ ਪਾਕਿਸਤਾਨ 'ਚ ਇਸ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਸੀ ਤੇ ਉਦੋਂ ਤੋਂ ਲੈ ਕੇ ਹੁੱਣ ਤੱਕ ਪਾਕਿਸਤਾਨ 'ਚ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਗਿਆ। ਦੇਖਣ ਵਾਲੀ ਗੱਲ ਰਹਿੰਦੀ ਹੈ ਕੀ ਪਾਕਿਸਤਾਨ 'ਚ ਜਾ ਕੇ ਸ਼੍ਰੀਲੰਕਾ ਦੋਨਾਂ ਟੈਸਟ ਮੈਚ 'ਚ ਜਾਂ ਫਿਰ ਇਕ ਮੁਕਾਬਲਾ ਖੇਡੇਗੀ।


Related News