ਸ਼੍ਰੀਲੰਕਾ ਲੀਜੈਂਡਸ ਨੇ ਆਸਟਰੇਲੀਆ ਲੀਜੈਂਡਸ ਨੂੰ ਹਰਾਇਆ

Tuesday, Mar 10, 2020 - 02:29 AM (IST)

ਸ਼੍ਰੀਲੰਕਾ ਲੀਜੈਂਡਸ ਨੇ ਆਸਟਰੇਲੀਆ ਲੀਜੈਂਡਸ ਨੂੰ ਹਰਾਇਆ

ਮੁੰਬਈ— ਨਾਥਨ ਰੀਅਰਡਨ ਦੀ 96 ਦੌੜਾਂ ਦੀ ਤੂਫਾਨੀ ਪਾਰੀ ਦੇ ਬਾਵਜੂਦ ਆਸਟਰੇਲੀਆ ਲੀਜੈਂਡਸ ਨੂੰ ਐਤਵਾਰ ਰਾਤ ਇਥੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਅਨਅਕੈਡਮੀ ਰੋਡ ਸੇਫਟੀ ਵਰਲਡ ਸੀਰੀਜ਼ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਸ਼੍ਰੀਲੰਕਾ ਲੀਜੈਂਡਸ ਦੇ ਹੱਥੋਂ ਰੋਮਾਂਚਕ ਅੰਦਾਜ਼ ਵਿਚ 7 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ 'ਤੇ 161 ਦੌੜਾਂ ਦਾ ਸਕੋਰ ਬਣਾਇਆ ਤੇ ਫਿਰ ਆਸਟਰੇਲੀਆ ਨੂੰ 19.5 ਓਵਰਾਂ ਵਿਚ 154 ਦੌੜਾਂ 'ਤੇ ਆਲਆਊਟ ਕਰ ਦਿੱਤਾ। ਆਸਟਰੇਲੀਆ ਦੀ ਸ਼ੁਰੂਆਤ ਖਰਾਬ ਰਹੀ ਤੇ ਟੀਮ ਨਿਯਮਿਤ ਫਰਕ 'ਤੇ ਵਿਕਟਾਂ ਗੁਆਉਣ ਦੇ ਕਾਰਣ ਟੀਚੇ ਤੋਂ ਦੂਰ ਰਹਿ ਗਈ।

PunjabKesari
ਆਸਟਰੇਲੀਆ ਦੇ ਲਈ ਰੀਅਰਡਨ ਨੇ 53 ਗੇਂਦਾਂ 'ਤੇ 9 ਚੌਕੇ ਤੇ ਪੰਜ ਛੱਕੇ ਲਗਾਏ। ਰੀਅਰਡਨ ਜਦੋ ਤਕ ਕ੍ਰੀਜ਼ 'ਤੇ ਸੀ ਉਦੋ ਤਕ ਟੀਮ ਦੀ ਜਿੱਤ ਦੀਆਂ ਉਮੀਦਾਂ ਕਾਇਮ ਸੀ ਪਰ ਉਸਦੇ ਆਊਟ ਹੁੰਦੇ ਹੀ ਸ਼੍ਰੀਲੰਕਾ ਨੇ ਜਿੱਤ ਆਪਣੇ ਨਾਂ ਕਰ ਲਈ। ਰੀਅਰਡਨ ਤੋਂ ਇਲਾਵਾ ਜੇਵੀਅਰ ਡੋਹਾਟੀ ਨੇ 15 ਤੇ ਬ੍ਰੈਡ ਹੈਡਿਨ ਨੇ 10 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ ਦੋਹਰੇ ਅੰਕੜੇ ਤਕ ਵੀ ਨਹੀਂ ਪਹੁੰਚ ਸਕੇ।


author

Gurdeep Singh

Content Editor

Related News