ਸ਼੍ਰੀਲੰਕਾ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ
Thursday, Jan 23, 2020 - 10:32 PM (IST)

ਹਰਾਰੇ— ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੇ ਪਹਿਲੇ ਟੈਸਟ ਦੇ 5ਵੇਂ ਤੇ ਆਖਰੀ ਦਿਨ ਵੀਰਵਾਰ ਨੂੰ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਨੇ ਜ਼ਿੰਬਾਬਵੇ ਦੇ 14 ਦੌੜਾਂ ਦੇ ਟੀਚੇ ਨੂੰ ਤੀਜੇ ਓਵਰ 'ਚ ਹੀ ਬਿਨਾਂ ਵਿਕਟ ਗੁਆਏ ਹਾਸਲ ਕਰ ਲਿਆ। ਪਹਿਲੀ ਪਾਰੀ 'ਚ 157 ਦੌੜਾਂ ਨਾਲ ਪਿਛੜਣ ਵਾਲੀ ਜ਼ਿੰਬਾਬਵੇ ਦੀ ਟੀਮ ਦੂਜੀ ਪਾਰੀ 'ਚ ਲਕਮਲ (27 ਦੌੜਾਂ 'ਤੇ ਚਾਰ ਵਿਕਟਾਂ), ਲਾਹਿਰੂ ਕੁਮਾਰਾ (32 ਦੌੜਾਂ 'ਤੇ ਤਿੰਨ ਵਿਕਟਾਂ) ਤੇ ਲਸਿਥ ਏਬੁਲਦੇਨਿਆ (74 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਸਾਹਮਣੇ ਦੂਜੀ ਪਾਰੀ 'ਚ 170 ਦੌੜਾਂ 'ਤੇ ਢੇਰ ਹੋ ਗਈ। ਜ਼ਿੰਬਾਬਵੇ ਵਲੋਂ ਦੂਜੀ ਪਾਰੀ 'ਚ ਕਪਤਾਨ ਸੀਨ ਵਿਲੀਅਮਸ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ ਜਦਕਿ ਬ੍ਰੈਂਡਨ ਟੇਲਰ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਦੂਜਾ ਟੈਸਟ 27 ਜਨਵਰੀ ਤੋਂ ਖੇਡਿਆ ਜਾਵੇਗਾ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
