ਸ਼੍ਰੀਲੰਕਾ ਦੇ ਖੇਡ ਮੰਤਰਾਲਾ ਨੇ ਫਿਕਸਿੰਗ ਦੋਸ਼ਾਂ ਦੀ ਸ਼ੁਰੂ ਕੀਤੀ ਜਾਂਚ

06/19/2020 11:20:46 PM

ਕੋਲੰਬੋ- ਸ਼੍ਰੀਲੰਕਾ ਦੇ ਖੇਡ ਮੰਤਰਾਲਾ ਨੇ ਸਾਬਕਾ ਖੇਡ ਮੰਤਰੀ ਮਹੇਂਦਰਾਨੰਦ ਅਲੂਥਗਾਮਗੇ ਦੇ ਭਾਰਤ ਤੇ ਸ਼੍ਰੀਲੰਕਾ ਦੇ ਵਿਚ ਵਿਸ਼ਵ ਕੱਪ 2011 ਦਾ ਫਾਈਨਲ ਫਿਕਸ ਹੋਣ ਦੇ ਦੋਸ਼ਾਂ ਦੀ ਪੂਰੀ ਜਾਂਚ ਦਾ ਆਦੇਸ਼ ਦੇ ਦਿੱਤਾ ਹੈ। ਖੇਡ ਮੰਤਰੀ ਦੁਲਾਸ ਅਲਹਾਪਪੇਰੂਮਾ ਨੇ ਜਾਂਚ ਦਾ ਆਦੇਸ਼ ਦਿੱਤਾ ਹੈ ਤੇ ਜਾਂਚਕਰਤਾਵਾਂ ਨੂੰ ਕਿਹਾ ਹੈ ਕਿ ਉਹ ਹਰ ਦੋ ਹਫਤੇ 'ਚ ਇਕ ਵਾਰ ਜਾਂਚ 'ਚ ਪ੍ਰਗਤੀ ਦੀ ਰਿਪੋਰਟ ਪੇਸ਼ ਕਰਨ। ਵਿਸ਼ਵ ਕੱਪ 2011 ਦੇ ਸਮੇਂ ਸ਼੍ਰੀਲੰਕਾ ਦੇ ਖੇਡ ਮੰਤਰੀ ਰਹੇ ਅਲੂਥਗਾਮਗੇ ਨੇ ਇਹ ਦੋਸ਼ ਲਗਾਉਂਦੇ ਹਏ ਕਿਹਾ ਸੀ ਕਿ ਉਹ ਆਪਣੇ ਬਿਆਨ ਦੀ ਪੂਰੀ ਜ਼ਿਮੇਦਾਰੀ ਲੈਂਦੇ ਹਨ ਪਰ ਇਸ 'ਚ ਉਹ ਕ੍ਰਿਕਟਰ ਨੂੰ ਸ਼ਾਮਲ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਆਪਣੇ ਬਿਆਨ ਦੀ ਜ਼ਿੰਮੇਦਾਰੀ ਲੈਂਦਾ ਹਾਂ ਤੇ ਮੈਂ ਬਹਿਸ ਦੇ ਲਈ ਅੱਗੇ ਆ ਸਕਦਾ ਹੈ। ਜਨਤਾ ਇਸ ਨੂੰ ਲੈ ਕੇ ਚਿੰਤਿਤ ਹੈ। ਮੈਂ ਇਸ 'ਚ ਕ੍ਰਿਕਟਰਾਂ ਨੂੰ ਸ਼ਾਮਲ ਨਹੀਂ ਕਰਾਂਗਾ।
ਹਾਲਾਂਕਿ ਕੁਝ ਗਰੁੱਪ ਨਿਸ਼ਚਿਤ ਰੂਪ ਨਾਲ ਫਿਕਸਿੰਗ 'ਚ ਸ਼ਾਮਲ ਸਨ। ਸ਼੍ਰੀਲੰਕਾ ਦੇ 2 ਸਭ ਤੋਂ ਅਨੁਭਵੀ ਬੱਲੇਬਾਜ਼ਾਂ ਮਾਹੇਲ ਜੈਵਰਧਨੇ ਤੇ ਕੁਮਾਰ ਸੰਗਕਾਰਾ ਨੇ ਅਲੂਥਗਾਮਗੇ ਦੇ ਦੋਸ਼ਾਂ 'ਤੇ ਸਵਾਲ ਚੁੱਕੇ ਸਨ। ਜੈਵਰਧਨੇ ਨੇ ਅਲੂਥਗਾਮਗੇ ਦੇ ਦੋਸ਼ਾਂ ਦਾ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਪੁੱਛਿਆ ਕਿ ਚੋਣ ਦਾ ਸਮਾਂ ਨੇੜੇ ਆ ਗਿਆ ਹੈ ਕੀ? ਜੈਵਰਧਨੇ ਨੇ ਟਵਿੱਟਰ 'ਤੇ ਲਿਖਿਆ ਸੀ, ਕੀ ਚੋਣ ਨੇੜੇ ਆ ਰਹੀ ਹੈ? ਅਜਿਹਾ ਲੱਗ ਰਿਹਾ ਕਿ ਸਰਕਸ ਸ਼ੁਰੂ ਹੋ ਗਈ ਹੈ ਤੇ ਜੋਕਰ ਸਾਹਮਣੇ ਆ ਰਹੇ ਹਨ। ਵਿਸ਼ਵ ਕੱਪ 'ਚ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਕਪਤਾਨ ਰਹੇ ਕੁਮਾਰ ਸੰਗਕਾਰਾ ਨੇ ਕਿਹਾ ਸੀ ਕਿ ਦੋਸ਼ ਬਹੁਤ ਗੰਭੀਰ ਹਨ ਤੇ ਸਾਬਕਾ ਮੰਤਰੀ ਨੂੰ ਆਈ. ਸੀ. ਸੀ. ਦੇ ਸੂਬਤ ਪਹਿਲਾਂ ਦੇ ਨਾਲ ਆਪਣੇ ਦਾਅਵਾ ਸਾਬਤ ਕਰਨਾ ਚਾਹੀਦਾ। ਸੰਗਕਾਰਾ ਨੇ ਟਵੀਟ ਕੀਤਾ ਸੀ ਉਨ੍ਹਾਂ ਨੇ ਆਈ. ਸੀ. ਸੀ. ਤੇ ਭ੍ਰਿਸ਼ਟਾਚਾਕ ਰੋਕੂ ਸੁਰੱਖਿਆ ਇਕਾਈ ਦੇ ਪਹਿਲਾਂ ਆਪਣੇ 'ਸਬੂਤ' ਰੱਖਣੇ ਹੋਣਗੇ ਤਾਕਿ ਉਨ੍ਹਾਂ ਦੇ ਦਾਅਵਿਆਂ ਦੀ ਜਾਂਚ ਪੜਤਾਲ ਕੀਤੀ ਜਾ ਸਕੇ।


Gurdeep Singh

Content Editor

Related News