ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਨੇ ਲਿਆ ਸੰਨਿਆਸ, ਹੁਣ ਕਰਨਗੇ ਕੋਚਿੰਗ
Tuesday, Dec 24, 2019 - 10:59 PM (IST)

ਨਵੀਂ ਦਿੱਲੀ— 2019 'ਚ ਕ੍ਰਿਕਟ ਜਗਤ ਨੂੰ ਅਲਵਿਦਾ ਕਹਿਣ ਵਾਲੇ ਸਟਾਰ ਖਿਡਾਰੀਆਂ ਦੀ ਸੰਖਿਆਂ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤਾਜ਼ਾ ਘਟਨਾਕ੍ਰਮ 'ਚ ਸ਼੍ਰੀਲੰਕਾਈ ਕ੍ਰਿਕਟਰ ਚਮਾਰਾ ਕੇਪੁਗੇਂਦਰਾ ਨੇ ਵੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਪੁਗੇਂਦਰਾ ਰਿਟਾਇਰਮੈਂਟ ਤੋਂ ਬਾਅਦ ਇਕ ਸਪੋਰਟਸ ਕਲੱਬ 'ਚ ਕੋਚਿੰਗ ਦੇਣ ਦਾ ਕੰਮ ਕਰਨਗੇ। 32 ਸਾਲ ਦੇ ਕੇਪੁਗੇਂਦਰਾ ਨੇ ਸ਼੍ਰੀਲੰਕਾ ਦੇ ਲਈ ਅੱਠ ਟੈਸਟ, 102 ਵਨ ਡੇ ਤੇ 43 ਟੀ-20 ਮੈਚ ਖੇਡੇ ਹਨ।