ਰਾਸ਼ਟਰੀ ਤੈਰਾਕੀ : ਸ਼੍ਰੀਹਰੀ ਨੇ ਫਿਰ ਬਣਾਇਆ ਰਾਸ਼ਟਰੀ ਰਿਕਾਰਡ

Thursday, Sep 05, 2019 - 10:03 AM (IST)

ਰਾਸ਼ਟਰੀ ਤੈਰਾਕੀ : ਸ਼੍ਰੀਹਰੀ ਨੇ ਫਿਰ ਬਣਾਇਆ ਰਾਸ਼ਟਰੀ ਰਿਕਾਰਡ

ਭੋਪਾਲ— ਸ਼੍ਰੀਹਰੀ ਨਟਰਾਜ ਅਤੇ ਕੇਨਿਸ਼ਾ ਗੁਪਤਾ ਨੇ 73ਵੀਂ ਸੀਨੀਅਰ ਰਾਸ਼ਟਰੀ ਐਕਵਾਟਿਕ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਬੁੱਧਵਾਰ ਨੂੰ ਇੱਥੇ ਆਪਣੀ ਮੁਹਿੰਮ ਦਾ ਅੰਤ ¬ਕ੍ਰਮਵਾਰ ਪੁਰਸ਼ 100 ਮੀਟਰ ਬੈਕਸਟ੍ਰੋਕ ਅਤੇ ਮਹਿਲਾ 100 ਮੀਟਰ ਫ੍ਰੀਸਟਾਈਲ ’ਚ ਸੋਨ ਤਮਗੇ ਦੇ ਨਾਲ ਕੀਤਾ। ਸ਼੍ਰੀਹਰੀ ਨੇ ਆਪਣਾ ਆਖਰੀ ਨਿਜੀ ਮੁਕਾਬਲਾ ਪੁਰਸ਼ 100 ਮੀਟਰ ਬੈਕਸਟ੍ਰੋਕ ’ਚ ਰਾਸ਼ਟਰੀ ਰਿਕਾਰਡ ਬਣਾਇਆ। ਉਨ੍ਹਾਂ ਨੇ 55.63 ਸਕਿੰਟ ਦੇ ਨਾਲ ਪਿਛਲੇ ਸਾਲ 56.53 ਸਕਿੰਟ ਦੇ ਆਪਣੇ ਹੀ ਰਿਕਾਰਡ ਨੂੰ ਤੋੜਦੇ ਹੋਏ ਸੋਨ ਤਮਗਾ ਜਿੱਤਿਆ। ਮਹਿਲਾ 100 ਮੀਟਰ ਫ੍ਰੀਸਟਾਈਲ ’ਚ ਮਹਾਰਾਸ਼ਟਰ ਦੀ ਕੇਨਿਸ਼ਾ ਨੇ ਰਿਕਾਰਡ ਧਾਰਕ ਹਰਿਆਣਾ ਦੀ ਸ਼ਿਵਾਨੀ ਕਟਾਰੀਆ ਨੂੰ ਪਛਾੜ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਕੇਨਿਸ਼ਾ ਨੇ 58.26 ਸਕਿੰਟ ਦੇ ਨਾਲ ਨਵਾਂ ਰਿਕਾਰਡ ਬਣਾਇਆ। ਸ਼੍ਰੀਹਰੀ ਅਤੇ ਸ਼ਿਵਾਨੀ ਨੂੰ ਪ੍ਰਤੀਯੋੋਗਿਤਾ ਦਾ ਸਰਵਸ੍ਰੇਸ਼ਠ ਤੈਰਾਕ ਚੁਣਿਆ ਗਿਆ ਜਦਕਿ ਕਰਨਾਟਕ ਦੀ ਟੀਮ ਨੂੰ ਸਰਵਸ੍ਰੇਸ਼ਠ ਟੀਮ ਚੁਣਿਆ ਗਿਆ। ਸ਼੍ਰੀਹਰੀ ਨੇ ਟੂਰਨਾਮੈਂਟ ’ਚ ਚਾਰ ਸੋਨ ਤਮਗੇ ਜਿਤੇ ਅਤੇ ਤਿੰਨ ਰਾਸ਼ਟਰੀ ਰਿਕਾਰਡ ਬਣਾਏ ਜਦਕਿ ਸ਼ਿਵਾਨੀ ਨੇ ਦੋ ਸੋਨ ਅਤੇ ਇਕ ਚਾਂਦੀ ਤਮਗਾ ਜਿੱਤਿਆ। 


author

Tarsem Singh

Content Editor

Related News