SRH ਨੇ ਬ੍ਰਾਇਨ ਲਾਰਾ ਨੂੰ ਹਟਾਇਆ, ਨਿਊਜ਼ੀਲੈਂਡ ਦੇ ਸਾਬਕਾ ਸਪਿਨਰ ਨੂੰ ਬਣਾਇਆ ਮੁੱਖ ਕੋਚ

Monday, Aug 07, 2023 - 07:51 PM (IST)

SRH ਨੇ ਬ੍ਰਾਇਨ ਲਾਰਾ ਨੂੰ ਹਟਾਇਆ, ਨਿਊਜ਼ੀਲੈਂਡ ਦੇ ਸਾਬਕਾ ਸਪਿਨਰ ਨੂੰ ਬਣਾਇਆ ਮੁੱਖ ਕੋਚ

ਸਪੋਰਟਸ ਡੈਸਕ- ਆਈ. ਪੀ. ਐਲ. 2024 ਤੋਂ ਪਹਿਲਾਂ, ਸਨਰਾਈਜ਼ਰਸ ਹੈਦਰਾਬਾਦ ਨੇ ਕੋਚਿੰਗ ਸਟਾਫ ਵਿੱਚ ਵੱਡਾ ਫੇਰਬਦਲ ਕੀਤਾ ਹੈ। ਦਰਅਸਲ ਸਨਰਾਈਜ਼ਰਸ ਹੈਦਰਾਬਾਦ ਨੇ ਮੁੱਖ ਕੋਚ ਬ੍ਰਾਇਨ ਲਾਰਾ ਦੀ ਛੁੱਟੀ ਕਰ ਦਿੱਤੀ ਹੈ। ਹੁਣ ਬ੍ਰਾਇਨ ਲਾਰਾ ਦੀ ਜਗ੍ਹਾ ਨਿਊਜ਼ੀਲੈਂਡ ਦੇ ਸਾਬਕਾ ਸਪਿਨਰ ਡੇਨੀਅਲ ਵਿਟੋਰੀ ਨੂੰ ਕਪਤਾਨ ਬਣਾਇਆ ਗਿਆ ਹੈ। ਆਈ. ਪੀ. ਐਲ. 2023 ਦਾ ਸੀਜ਼ਨ ਸਨਰਾਈਜ਼ਰਸ ਹੈਦਰਾਬਾਦ ਲਈ ਨਿਰਾਸ਼ਾਜਨਕ ਰਿਹਾ। ਸਨਰਾਈਜ਼ਰਸ ਹੈਦਰਾਬਾਦ ਆਈ. ਪੀ. ਐਲ. 2023 ਸੀਜ਼ਨ ਵਿੱਚ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਸੀ। ਇਸ ਟੀਮ ਨੇ ਪੂਰੇ ਸੀਜ਼ਨ 'ਚ ਸਿਰਫ 4 ਮੈਚ ਜਿੱਤੇ ਹਨ। ਹਾਲਾਂਕਿ ਹੁਣ ਸਨਰਾਈਜ਼ਰਸ ਹੈਦਰਾਬਾਦ ਨੇ ਡੇਨੀਅਲ ਵਿਟੋਰੀ 'ਤੇ ਬਾਜ਼ੀ ਮਾਰੀ ਹੈ। 

ਸਨਰਾਈਜ਼ਰਸ ਹੈਦਰਾਬਾਦ ਨੇ ਸੋਸਲ ਮੀਡੀਆ ਪੋਸਟ ‘ਤੇ ਦਿੱਤੀ ਜਾਣਕਾਰੀ ਸਨਰਾਈਜ਼ਰਸ ਹੈਦਰਾਬਾਦ ਨੇ ਸੋਸ਼ਲ ਮੀਡੀਆ 'ਤੇ ਡੇਨੀਅਲ ਵਿਟੋਰੀ ਦੇ ਮੁੱਖ ਕੋਚ ਬਣਨ ਬਾਰੇ ਜਾਣਕਾਰੀ ਦਿੱਤੀ। ਇਸ ਪੋਸਟ 'ਚ ਲਿਖਿਆ ਗਿਆ ਹੈ ਕਿ ਬ੍ਰਾਇਨ ਲਾਰਾ ਨਾਲ ਸਾਡਾ 2 ਸਾਲ ਦਾ ਕਰਾਰ ਖਤਮ ਹੋ ਗਿਆ ਹੈ। ਸਨਰਾਈਜ਼ਰਸ ਹੈਦਰਾਬਾਦ ਲਈ ਤੁਹਾਡੇ ਯੋਗਦਾਨ ਲਈ ਧੰਨਵਾਦ... ਅਸੀਂ ਤੁਹਾਡੇ ਭਵਿੱਖ ਦੇ ਯਤਨਾਂ ਲਈ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਬ੍ਰਾਇਨ ਲਾਰਾ ਸਨਰਾਈਜ਼ਰਸ ਹੈਦਰਾਬਾਦ ਨਾਲ ਬੱਲੇਬਾਜ਼ੀ ਕੋਚ ਦੇ ਤੌਰ 'ਤੇ ਜੁੜੇ ਹੋਏ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News