ਹਾਰਦਿਕ ਤੇ ਰਾਹੁਲ ਦੇ ਪੱਖ 'ਚ ਸ਼੍ਰੀਸੰਥ ਨੇ ਦਿੱਤਾ ਵੱਡਾ ਬਿਆਨ

1/15/2019 3:44:29 PM

ਪਣਜੀ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਵੱਲੋਂ ਇਕ ਟੀ.ਵੀ. ਪ੍ਰੋਗਰਾਮ ਦੇ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਦੇ ਬਾਰੇ 'ਚ ਕਿਹਾ ਕਿ ਇਨ੍ਹਾਂ ਦੋਹਾਂ ਨੇ ਗ਼ਲਤੀ ਕੀਤੀ ਪਰ ਉਨ੍ਹਾਂ ਤੋਂ ਵੱਡੀ ਗ਼ਲਤੀ ਕਰਨ ਵਾਲੇ ਖੇਡ ਰਹੇ ਹਨ। 
PunjabKesari
ਸ਼੍ਰੀਸੰਥ ਨੇ ਪੰਡਯਾ ਅਤੇ ਰਾਹੁਲ ਦੇ ਸਬੰਧ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਪੱਤਰਕਾਰਾਂ ਨੂੰ ਕਿਹਾ, ''ਜੋ ਕੁਝ ਵੀ ਹੋਇਆ ਉਹ ਗ਼ਲਤ ਹੈ। ਉਨ੍ਹਾਂ ਨੇ (ਪੰਡਯਾ ਅਤੇ ਰਾਹੁਲ) ਨੇ ਕੁਝ ਗ਼ਲਤ ਗੱਲਾਂ ਕੀਤੀਆਂ। ਪਰ ਕੁਝ ਹੋਰ ਵੀ ਹਨ ਜਿਨ੍ਹਾਂ ਨੇ ਇਸ ਤੋਂ ਵੱਡੀਆਂ ਗ਼ਲਤੀਆਂ ਕੀਤੀਆਂ ਹਨ ਪਰ ਅਜੇ ਵੀ ਖੇਡ ਰਹੇ ਹਨ। ਉਹ ਕ੍ਰਿਕਟ 'ਚ ਹੀ ਨਹੀਂ ਸਗੋਂ ਵੱਖ-ਵੱਖ ਖੇਤਰਾਂ ਤੋਂ ਹਨ।'' ਬੀ.ਸੀ.ਸੀ.ਆਈ. ਨੇ ਇਸ ਘਟਨਾ ਦੇ ਬਾਅਦ ਪੰਡਯਾ ਅਤੇ ਰਾਹੁਲ ਨੂੰ ਜਾਂਚ ਪੈਂਡਿੰਗ ਰਹਿਣ ਤਕ ਮੁਅੱਤਲ ਕਰ ਦਿੱਤਾ ਹੈ। ਸ਼੍ਰੀਸੰਥ ਨੇ ਕਿਹਾ, ''ਜੋ ਕੁਝ ਹੋਇਆ ਉਹ ਬੁਰਾ ਹੈ ਪਰ ਹੁਣ ਵਿਸ਼ਵ ਕੱਪ ਨਜ਼ਦੀਕ ਹੈ। ਹਾਰਦਿਕ ਅਤੇ ਰਾਹੁਲ ਦੋਵੇਂ ਚੰਗੇ ਕ੍ਰਿਕਟਰ ਹਨ। ਇਹ ਦੋਵੇਂ ਮੈਚ ਜੇਤੂ ਖਿਡਾਰੀ ਹਨ ਅਤੇ ਛੇਤੀ ਹੀ ਵਾਪਸੀ ਕਰਨਗੇ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ