ਸ਼੍ਰੀਸ਼ੰਕਰ ਨੇ ਐੱਮ. ਵੀ. ਏ. ‘ਹਾਈ ਪ੍ਰਫਾਰਮੈਂਸ’ ਐਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ
Tuesday, May 02, 2023 - 09:02 PM (IST)
 
            
            ਨਵੀਂ ਦਿੱਲੀ– ਭਾਰਤ ਦੇ ਲੌਂਗ ਜੰਪ ਐਥਲੀਟ ਮੁਰਲੀ ਸ਼੍ਰੀਸ਼ੰਕਰ ਨੇ ਅਮਰੀਕਾ ਦੇ ਚੁਲਾ ਵਿਸਟਾ ਵਿਚ ਆਯੋਜਿਤ ਐੱਮ. ਵੀ. ਏ. ‘ਹਾਈ ਪ੍ਰਫਾਰਮੈਂਸ’ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ। ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਤਮਗਾ ਜਿੱਤਣ ਵਾਲੇ ਇਸ 24 ਸਾਲਾ ਖਿਡਾਰੀ ਨੇ ਇਸ ਸੈਸ਼ਨ ਦੀ ਆਪਣੀ ਦੂਜੀ ਪ੍ਰਤੀਯੋਗਿਤਾ ਵਿਚ ਹਿੱਸਾ ਲੈਂਦੇ ਹੋਏ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਉਹ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ 8.36 ਮੀਟਰ ਨੂੰ ਹਾਸਲ ਕਰਨ ਤੋਂ ਸਿਰਫ 0.07 ਮੀਟਰ ਨਾਲ ਖੁੰਝ ਗਿਆ। ਸ਼੍ਰੀਸ਼ੰਕਰ ਨੇ ਪਿਛਲੇ ਸਾਲ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ। ਇਸ ਸਾਲ ਅਗਸਤ ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਮਾਪਦੰਡ 8.25 ਮੀਟਰ ਹੈ ਤੇ ਸ਼੍ਰੀਸ਼ੰਕਰ ਦੀ ਕੋਸ਼ਿਸ਼ ਇਸ ਤੋਂ ਬਿਹਤਰ ਸੀ ਪਰ ਹਵਾ ਦੀ ਗਤੀ ਵਧੇਰੇ ਹੋਣ ਦੇ ਕਾਰਨ ਇਸ ਨੂੰ ਜਾਇਜ਼ ਨਹੀਂ ਮੰਨਿਆ ਗਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            