ਸ਼੍ਰੀਜੇਸ਼ ਵਿਸ਼ਵ ਖੇਡ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪੁਰਸਕਾਰ ਦੀ ਦੌੜ ''ਚ ਸ਼ਾਮਲ
Wednesday, Jan 05, 2022 - 10:46 AM (IST)
ਲੁਸਾਨੇ- ਓਲੰਪਿਕ ਕਾਂਸੀ ਤਮਗ਼ਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵੱਕਾਰੀ ਵਿਸ਼ਵ ਖੇਡ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪੁਰਸਕਾਰ ਦੀ ਦੌੜ 'ਚ ਬਣੇ ਹੋਏ ਹਨ। ਜੇਤੂ ਦਾ ਐਲਾਨ ਆਨਲਾਈਨ ਵੋਟਿੰਗ ਪ੍ਰਕਿਰਿਆ ਦੇ ਬਾਅਦ ਕੀਤਾ ਜਾਵੇਗਾ ਜੋ 10 ਜਨਵਰੀ ਤੋਂ ਸ਼ੁਰੂ ਹੋ ਕੇ 31 ਜਨਵਰੀ ਤਕ ਚਲੇਗੀ। ਐੱਫ. ਆਈ. ਐੱਚ. ਦੇ 2021 ਦੇ ਸਾਲ ਦੇ ਸਰਵਸ੍ਰੇਸ਼ਠ ਗੋਲਕੀਪਰ ਚੁਣੇ ਗਏ ਤਿੰਨ ਵਾਰ ਦੇ ਓਲੰਪੀਅਨ ਸ਼੍ਰੀਜੇਸ਼ ਨੇ 240 ਤੋਂ ਵੱਧ ਕੌਮਾਂਤਰੀ ਮੈਚਾਂ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਇਹ ਵੀ ਪੜ੍ਹੋ : ਕੋਵਿਡ-19 ਦੇ ਕਾਰਨ IPL ਦੇ ਮੈਗਾ ਆਕਸ਼ਨ ਦੀਆਂ ਮਿਤੀਆਂ 'ਚ ਬਦਲਾਅ ਸੰਭਵ !
ਪਿਛਲੇ 12 ਮਹੀਨੇ ਉਨ੍ਹਾਂ ਲਈ ਸ਼ਾਨਦਾਰ ਰਹੇ ਤੇ ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਟੋਕੀਓ ਓਲੰਪਿਕ ਖੇਡਾਂ 'ਚ ਇਤਿਹਾਸਕ ਕਾਂਸੀ ਤਮਗ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਸ਼੍ਰੀਜੇਸ਼ ਨੂੰ ਜੇਕਰ ਇਹ ਪੁਰਸਕਾਰ ਮਿਲਿਆ ਤਾਂ ਉਹ ਇਸ ਨੂੰ ਹਾਸਲ ਕਰਨ ਵਾਲੇ ਦੇਸ਼ ਦੇ ਦੂਜੇ ਹਾਕੀ ਖਿਡਾਰੀ ਹੋਣਗੇ। ਇਸ ਤੋਂ ਪਹਿਲਾਂ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਇਹ ਪੁਰਸਕਾਰ ਹਾਸਲ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਜ਼ਿੰਬਾਬਵੇ ਅੰਡਰ-19 ਦੇ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ
ਰਾਣੀ 2020 'ਚ ਇਹ ਪੁਰਸਕਾਰ ਜਿੱਤਣ ਵਾਲੀ ਪਹਿਲੀ ਹਾਕੀ ਖਿਡਾਰੀ ਬਣੀ ਸੀ। ਇਸ ਪੁਰਸਕਾਰ ਲਈ ਕੁਲ 24 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ 24 ਖਿਡਾਰੀ ਦੀ ਸੂਚੀ 'ਚੋਂ 23 ਜਨਵਰੀ ਨੂੰ 10 ਸਰਵਸ੍ਰੇਸ਼ਠ ਖਿਡਾਰੀਆਂ ਨੂੰ ਫ਼ਾਈਨਲ 'ਚ ਜਗ੍ਹਾ ਮਿਲੇਗੀ ਜਿਸ ਲਈ ਵੋਟਿਗ 31 ਜਨਵਰੀ ਤਕ ਜਾਰੀ ਰਹੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।