ਸਕੁਐਸ਼ ਸਟਾਰ ਜੋਸ਼ਨਾ ਨੂੰ ਖੇਡ ਕੋਟੇ ''ਚੋਂ ਮਿਲੀ ਨੌਕਰੀ
Wednesday, Jul 12, 2017 - 04:47 AM (IST)
ਚੇਨਈ— ਚੋਟੀ ਦੀ ਭਾਰਤੀ ਮਹਿਲਾ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨੂੰ ਉਸ ਦੀ ਸ਼ਾਨਦਾਰ ਖੇਡ ਲਈ ਉਸ ਦੇ ਘਰੇਲੂ ਸੂਬੇ ਤਾਮਿਲਨਾਡੂ ਵਿਚ ਖੇਡ ਕੋਟੇ ਅਧੀਨ ਨੌਕਰੀ ਦਿੱਤੀ ਗਈ ਹੈ।
ਜੋਸ਼ਨਾ ਨੇ ਦੇਸ਼ ਤੇ ਸੂਬੇ ਲਈ ਰਾਸ਼ਟਰੀ ਤੇ ਕੌਮਾਂਤਰੀ ਪੱਧਰ 'ਤੇ ਢੇਰ ਸਾਰੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ, ਜਿਸ ਲਈ ਸੂਬਾ ਸਰਕਾਰ ਨੇ ਸ਼ਲਾਘਾਯੋਗ ਕਦਮ ਚੁੱਕਦਿਆਂ ਉਸ ਨੂੰ ਮੰਗਲਵਾਰ ਨੌਕਰੀ ਪ੍ਰਦਾਨ ਕੀਤੀ। ਇਕ ਅਧਿਕਾਰਤ ਬਿਆਨ ਅਨੁਸਾਰ ਜੋਸ਼ਨਾ ਨੂੰ ਸੂਬਾਈ ਬਿਜਲੀ ਵਿਭਾਗ 'ਚ ਸੀਨੀਅਰ ਸਪੋਰਟਸ ਅਧਿਕਾਰੀ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਮੁੱਖ ਮੰਤਰੀ ਪਲਾਨੀਸਾਮੀ ਨੇ ਇੱਥੇ ਜੋਸ਼ਨਾ ਨੂੰ ਨਿਯੁਕਤੀ ਪੱਤਰ ਦਿੱਤਾ।
