Sports Wrap up 6 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Wednesday, Mar 06, 2019 - 10:50 PM (IST)

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਬਾਹਰ ਚੱਲ ਰਹੇ ਸੁਰੇਸ਼ ਰੈਨਾ ਨੇ ਕਿਹਾ ਕਿ ਭਾਰਤ ਦਾ ਸਾਬਕਾ ਕਪਤਾਨ ਧੋਨੀ ਦੁਨੀਆ ਦਾ ਸਭ ਤੋਂ ਸ਼ਾਨਦਾਰ ਫਿਨਿਸ਼ਰ ਹੈ ਤੇ ਉਹ ਵਿਸ਼ਵ ਕੱਪ ਦਾ ਅਹਿਮ ਹਿੱਸਾ ਹੈ। ਮਹਾਨ ਸਪਿਨਰ ਸ਼ੇਨ ਵਾਰਨ ਨੇ ਕਿਹਾ ਸਮਿਥ ਤੇ ਵਾਰਨਰ ਨਾਲ ਵਿਸ਼ਵ ਕੱਪ ਜਿੱਤ ਸਕਦਾ ਹੈ ਆਸਟਰੇਲੀਆ। ਰੋਹਿਤ ਦੀ ਜਰਸੀ ਪਾਉਣੀ ਯੁਵੀ ਨੂੰ ਪਈ ਮਹਿੰਗੀ, ਦੇਖ ਭੜਕੀ ਪਤਨੀ ਰਿਤਿਕਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਧੋਨੀ ਦਾ ਵਿਸ਼ਵ ਕੱਪ ਟੀਮ 'ਚ ਹੋਣਾ ਅਹਿਮ : ਰੈਨਾ
ਭਾਰਤੀ ਟੀਮ ਵਿਚੋਂ ਬਾਹਰ ਚੱਲ ਰਹੇ ਆਲ ਰਾਊਂਡਰ ਸੁਰੇਸ਼ ਰੈਨਾ ਨੇ ਕਿਹਾ ਕਿ ਭਾਰਤ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੁਨੀਆ ਦਾ ਸਭ ਤੋਂ ਸ਼ਾਨਦਾਰ ਫਿਨਿਸ਼ਰ ਹੈ। ਵਿਸ਼ਵ ਕੱਪ ਵਿਚ ਭਾਰਤ ਦੇ ਮੱਧਕ੍ਰਮ ਵਿਚ ਉਸ ਦਾ ਹੋਣਾ ਭਾਰਤੀ ਟੀਮ ਲਈ ਮਹੱਤਵਪੂਰਨ ਹੈ।
ਸਮਿਥ ਅਤੇ ਵਾਰਨਰ ਨਾਲ ਵਿਸ਼ਵ ਕੱਪ ਜਿੱਤ ਸਕਦਾ ਹੈ ਆਸਟਰੇਲੀਆ : ਵਾਰਨ
ਮਹਾਨ ਸਪਿਨਰ ਸ਼ੇਨ ਵਾਰਨ ਨੇ ਕਿਹਾ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਇਕ ਸਾਲ ਦੀ ਪਾਬੰਦੀ ਕਾਰਨ ਉਨ੍ਹਾਂ ਦੀ ਭੁੱਖ ਪਹਿਲੇ ਦੇ ਮੁਕਾਬਲੇ ਵੱਧ ਸਕਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਆਸਟਰੇਲੀਆ ਨੂੰ ਵਿਸ਼ਵ ਕੱਪ ਜਿਤਾ ਸਕਦੀ ਹੈ। ਗੇਂਦ ਨਾਲ ਛੇੜਛਾੜ ਦੇ ਕਾਰਨ ਇਨ੍ਹਾਂ ਦੋਹਾਂ ਸਟਾਰ ਖਿਡਾਰੀਆਂ ਦੇ ਰਾਜ ਅਤੇ ਕੌਮਾਂਤਰੀ ਕ੍ਰਿਕਟ 'ਤੇ ਲੱਗਾ ਇਕ ਸਾਲ ਦਾ ਬੈਨ ਇਸ ਮਹੀਨੇ ਖਤਮ ਹੋ ਰਿਹਾ ਹੈ ਅਤੇ ਇਸ ਸਾਲ ਇੰਗਲੈਂਡ 'ਚ ਵਿਸ਼ਵ ਕੱਪ ਖਿਤਾਬ ਦੀ ਰੱਖਿਆ ਦੀ ਮੁਹਿੰਮ ਲਈ ਇਨ੍ਹਾਂ ਦੋਹਾਂ ਨੂੰ ਆਸਟਰੇਲੀਆਈ ਟੀਮ 'ਚ ਜਗ੍ਹਾ ਮਿਲ ਸਕਦੀ ਹੈ।
ਅਜ਼ਲਾਨ ਸ਼ਾਹ 'ਚ ਮਨਪ੍ਰੀਤ ਕਰਨਗੇ ਟੀਮ ਦੀ ਅਗਵਾਈ
ਭਾਰਤ ਦੇ ਕਈ ਟਾਪ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋਣ ਕਾਰਨ ਬਾਹਰ ਹੋਣ ਨਾਲ ਮਿਡਫੀਲਡਰ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਬੁੱਧਵਾਰ ਨੂੰ ਇਸ ਸਾਲ ਅਜ਼ਲਾਨ ਸ਼ਾਹ ਕੱਪ 18 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ ਜਿਸ 'ਚ ਕਈ ਨੌਜਵਾਨ ਖਿਡਾਰੀ ਸ਼ਾਮਲ ਹਨ। ਮਨਪ੍ਰੀਤ ਦੇ ਨਾਲ ਡਿਫੈਂਡਰ ਸੁਰਿੰਦਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਰੀਅਲ ਮੈਡ੍ਰਿਡ ਦੀ ਅਯਾਕਸ ਖਿਲਾਫ ਕਰਾਰੀ ਹਾਰ, ਟੂਰਨਾਮੈਂਟ ਤੋਂ ਹੋਈ ਬਾਹਰ
ਯੂਰੋਪ ਦੀ ਧਾਕੜ ਟੀਮ ਰੀਅਲ ਮੈਡ੍ਰਿਡ ਦਾ ਅਯਾਕਸ ਖਿਲਾਫ ਹਾਰ ਦੇ ਨਾਲ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਮੁਹਿੰਮ ਖਤਮ ਹੋ ਗਈ। ਲਗਾਤਾਰ 3 ਯੂਰੋਪੀ ਖਿਤਾਬਾਂ ਵਿਚੋਂ ਪਹਿਲਾਂ ਜਿੱਤਣ ਦੇ ਨਾਲ 1000 ਤੋਂ ਵੱਧ ਦਿਨ ਤੋਂ ਬਾਅਦ ਸਪੇਨ ਦੀ ਧਾਕੜ ਟੀਮ ਰੀਅਲ ਮੈਡ੍ਰਿਡ ਨੂੰ ਮੰਗਲਵਾਰ ਨੂੰ ਸੇਂਟਿਆਗੋ ਬਰਨਬਿਊ ਸਟੇਡੀਅਮ ਵਿਚ ਅਯਾਕਸ ਖਿਲਾਫ 4-1 ਨਾਲ ਹਾਰ ਝੱਲਣੀ ਪਈ ਜਿਸ ਨਾਲ ਟੂਰਨਾਮੈਂਟ ਵਿਚ ਟੀਮ ਦਾ ਦਬਦਬਾ ਖਤਮ ਹੋਇਆ।
BCCI ਦੀ ICC ਨੂੰ ਧਮਕੀ, ਅਜਿਹਾ ਕੀਤਾ ਤਾਂ Revenue ਵਾਪਸ ਲੈ ਲਵਾਂਗੇ
ਹਾਲ ਹੀ 'ਚ ਆਪਣੀ ਤਿਮਾਹੀ ਬੈਠਕ ਵਿਚ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਕਿਹਾ ਕਿ ਜੇਕਰ ਉਸ ਨੂੰ ਟੀ-20 ਵਿਸ਼ਵ ਕੱਪ 2021 ਅਤੇ ਵਨ ਡੇ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਕਰਨੀ ਹੈ ਤਾਂ ਉਸ ਨੂੰ ਟੈਕਸ ਵਿਚ ਛੂਟ ਦੇਣੀ ਹੋਵੇਗੀ। ਜੇਕਰ ਬੀ. ਸੀ. ਸੀ. ਆਈ. ਅਜਿਹਾ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਮੇਜ਼ਬਾਨੀ ਗੁਆਣੀ ਪੈ ਸਕਦੀ ਹੈ। ਆਈ. ਸੀ. ਸੀ. ਦੀ ਇਹ ਚਿਤਾਵਨੀ ਦਾ ਬੀ. ਸੀ. ਸੀ. ਆਈ. 'ਤੇ ਜ਼ਿਆਦਾ ਅਸਰ ਨਹੀਂ ਹੋਇਆ। ਉਸ ਨੇ ਕਿਹਾ ਕਿ ਆਈ. ਸੀ. ਸੀ. ਆਈ. ਚਾਹੇ ਤਾਂ ਵਿਸ਼ਵ ਕੱਪ ਨੂੰ ਭਾਰਤ ਤੋਂ ਲਿਜਾ ਸਕਦੀ ਹੈ।
ਰੋਹਿਤ ਦੀ ਜਰਸੀ ਪਾਉਣੀ ਯੁਵੀ ਨੂੰ ਪਈ ਮਹਿੰਗੀ, ਦੇਖ ਭੜਕੀ ਪਤਨੀ ਰਿਤਿਕਾ
ਇੰਡੀਅਨ ਪ੍ਰੀਮਿਅਰ ਲੀਗ (ਆਈ. ਪੀ. ਐੱਲ.) 2019 ਹੁਣ ਬਿਲਕੁਲ ਨਜ਼ਦੀਕ ਆ ਗਿਆ ਹੈ। ਦੱਸ ਦਈਏ ਕਿ ਇਸ ਵਾਰ ਕਈ ਖਿਡਾਰੀ ਦੂਜੀਆਂ ਟੀਮਾਂ ਵਿਚ ਖੇਡਦੇ ਦਿਸ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਖੁੱਦ ਆਪਣੀ ਟੀਮਾਂ ਤੋਂ ਛੁੱਟਕਾਰਾ ਪਾ ਕੇ ਦੂਜੀਆਂ ਟੀਮਾਂ ਵਿਚ ਜਗ੍ਹਾ ਬਣਾਈ। ਉੱਥੇ ਹੀ ਫ੍ਰੈਂਚਾਈਜ਼ੀ ਆਪਣੀਆਂ ਤਿਆਰੀਆਂ ਵਿਚ ਲੱਗੀਆਂ ਹਨ। ਅਜਿਹੇ 'ਚ ਮੁੰਬਈ ਇੰਡੀਅਨਸ ਨੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ ਵਿਚ ਰੋਹਿਤ ਸ਼ਰਮਾ ਦੀ ਨਵੀਂ ਜਰਸੀ ਪਹਿਨ ਕੇ ਇਕ ਕ੍ਰਿਕਟਰ ਖੜਾ ਹੈ।
ਗੌਰਿਕਾ ਨੂੰ ਪਹਿਲੇ ਦੌਰ ਵਿਚ 2 ਸ਼ਾਟ ਦੀ ਬੜ੍ਹਤ
ਗੌਰਿਕਾ ਬਿਸ਼ਨੋਈ ਨੇ ਹੀਰੋ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਪੰਜਵੇਂ ਗੇੜ ਦੇ ਪਹਿਲੇ ਦੌਰ ਦਾ ਅੰਤ ਬੋਗੀ ਨਾਲ ਕਰਨ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ 2 ਸ਼ਾਟ ਦੀ ਬੜ੍ਹਤ ਬਣਾਈ। ਸੈਸ਼ਨ ਵਿਚ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ 'ਚ ਲੱਗੀ ਗੌਰਿਕਾ ਚੌਥੇ ਗੇੜ ਵਿਚ ਉਪ ਜੇਤੂ ਅਤੇ ਤੀਜੇ ਗੇੜ ਵਿਚ ਤੀਜੇ ਸਥਾਨ 'ਤੇ ਰਹੀ।
WWE ਦੀ ਭਾਰਤ ਵਿਚ ਧਮਕ, 80 ਰੈਸਲਰਾਂ ਦੀ ਹੋਈ ਚੋਣ
ਦੱ ਰਾਕ, ਹਲਕ ਹੋਗਨ, ਜਾਨ ਸੀਨਾ ਤੋਂ ਲੈ ਕੇ ਅੰਡਰ ਟੇਕਰ ਤੱਕ ਡਬਲਯੂ. ਡਬਲਯੂ. ਈ. ਦੇ ਸਟਾਰ ਸਾਲਾਂ ਤੋਂ ਭਾਰਤੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ ਪਰ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਸ ਕੌਮਾਂਤਰੀ ਮੰਚ 'ਤੇ ਭਾਰਤ ਨੂੰ ਆਪਣਾ ਦਮ ਦਿਖਾਉਣ ਦਾ ਮੌਕਾ ਮਿਲਣ ਜਾ ਰਿਹਾ ਹੈ ਜਿਸ ਵਿਚ 20 ਮਹਿਲਾਵਾਂ ਸਮੇਤ 80 ਮੁਕਾਬਲੇਬਾਜ਼ਾਂ ਦੀ ਚੋਣ ਕੀਤੀ ਗਈ ਹੈ। ਡਬਲਯੂ. ਡਬਲਯੂ. ਈ. ਦੇ ਚਾਰ ਦਿਨਾ ਇੰਡੀਆ ਟ੍ਰਾਇਮਾਊਂਟ ਮੁੰਬਈ ਵਿਚ ਆਯੋਜਿਤ ਕੀਤਾ ਗਿਆ ਅਤੇ ਲੰਬੀ ਚੋਣ ਪ੍ਰਕਿਰਿਆ ਤੋਂ ਬਾਅਦ ਦੇਸ਼ ਭਰ ਦੇ ਕਰੀਬ 15 ਸ਼ਹਿਰਾਂ ਵਿਚੋਂ 80 ਮੁਕਾਬਲੇਬਾਜ਼ਾਂ ਨੂੰ ਡਬਲਯੂ. ਡਬਲਯੂ. ਈ. ਲਈ ਚੁਣਿਆ ਗਿਆ ਹੈ।
ਜਦੋਂ-ਜਦੋਂ ਇਸ ਖਿਡਾਰੀ ਨੇ ਲਾਇਆ ਅਰਧ ਸੈਂਕੜਾ, ਹਾਰ ਜਾਂਦੀ ਹੈ ਆਸਟਰੇਲੀਆ ਟੀਮ
ਆਸਟਰੇਲੀਆ ਖਿਲਾਫ ਮੰਗਲਵਾਰ ਨੂੰ ਖੇਡੇ ਗਏ ਵਨ ਡੇ ਕੌਮਾਂਤਰੀ ਸੀਰੀਜ਼ ਦੇ ਦੂਜੇ ਮੈਚ ਵਿਚ ਭਾਰਤ ਨੇ 8 ਦੌੜਾਂ ਨਾਲ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਵਿਰਾਟ ਕੋਹਲੀ ਦੀ 40ਵੇਂ ਵਨ ਡੇ ਸੈਂਕੜੇ ਦੀ ਮਦਦ ਨਾਲ 250 ਦੌੜਾਂ ਦਾ ਸਕੋਰ ਬਣਾਇਆ। ਆਸਟਰੇਲੀਆ ਟੀਮ ਮੈਚ ਦੇ ਕਾਫੀ ਨਜ਼ਦੀਕ ਪਹੁੰਚੀ ਪਰ ਉਹ ਆਖਰੀ ਓਵਰ ਵਿਚ 242 'ਤੇ ਆਲਆਊਟ ਹੋ ਗਈ। ਆਸਟਰੇਲੀਆ ਵੱਲੋਂ ਆਲਰਾਊਂਡਰ ਮਾਰਕਸ ਸਟੌਨਿਸ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਵੈਸੇ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਆਲਰਾਊਂਡਰ ਦਾ 50 ਤੋਂ ਵੱਧ ਸਕੋਰ ਆਸਟਰੇਲੀਆ ਟੀਮ ਲਈ 'ਅਨਲੱਕੀ' ਰਿਹਾ ਹੈ।
ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟ ਡਾਇਰੈਕਟਰ 'ਤੇ 10 ਸਾਲ ਦੀ ਪਾਬੰਦੀ
ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟ ਡਾਇਰੈਕਟਰ ਇਨੋਕ ਇਕੋਪ 'ਤੇ ਕ੍ਰਿਕਟ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ 'ਤੇ 10 ਸਾਲਾਂ ਲਈ ਪਾਬੰਦੀ ਲਾ ਦਿੱਤੀ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਪੰਚਾਟ ਨੇ ਉਸ ਨੂੰ ਜਾਂਚ ਵਿਚ ਸਹਿਯੋਗ ਨਾ ਕਰਨ ਅਤੇ ਅੜਿੱਕਾ ਡਾਹੁਣ ਦਾ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ ਉਕਤ ਫੈਸਲਾ ਲਿਆ ਗਿਆ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
