Sports Wrap up 28 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Thursday, Feb 28, 2019 - 11:04 PM (IST)

ਸਪੋਰਟਸ ਡੈੱਕਸ— ਵੈਸਟਇੰਡੀਜ਼ ਦੇ ਦਿੱਗਜ ਕ੍ਰਿਸ ਗੇਲ ਨੇ ਇੰਗਲੈਂਡ ਵਿਰੁੱਧ 97 ਗੇਂਦਾਂ 'ਚ 162 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਫਿਰ ਤੋਂ ਆਪਣੇ ਸੰਨਿਆਸ ਦੀ ਗੱਲ ਕੀਤੀ ਹੈ। ਗੇਲ ਐਲਾਨ ਕਰ ਚੁੱਕੇ ਸਨ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਸੰਨਿਆਸ ਲੈ ਲੈਣਗੇ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਅੱਜ ਇੰਗਲੈਂਡ ਨੇ ਵਨ ਡੇ ਮੈਚ 'ਚ 2 ਵਿਕਟਾਂ ਨਾਲ ਹਰਾ ਦਿੱਤਾ ਪਰ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਹੀ ਸੀਰੀਜ਼ 'ਤੇ ਕਬਜ਼ਾ ਕਰ ਲਿਆ ਸੀ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ।ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਇੰਗਲੈਂਡ ਮਹਿਲਾ ਟੀਮ ਨੇ ਤੀਜੇ ਵਨ ਡੇ 'ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ

PunjabKesari
ਇੰਗਲੈਂਡ ਦੀ ਮਹਿਲਾ ਟੀਮ ਨੇ ਵੀਰਵਾਰ ਨੂੰ ਮੁਸ਼ਕਿਲ ਸਥਿਤੀ ਤੋਂ ਉਭਰਦੇ ਹੋਏ ਤੀਜੇ ਤੇ ਆਖਰੀ ਵਨ ਡੇ ਵਿਚ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਉਸ ਨੇ ਮੇਜ਼ਬਾਨ ਭਾਰਤ ਨੂੰ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ।

ਭਾਰਤ ਨੇ ਮਕਰਾਨ ਕੱਪ 'ਚ 1 ਸੋਨ ਤੇ 5 ਚਾਂਦੀ ਤਮਗੇ ਕੀਤੇ ਨਾਂ

PunjabKesari
ਰਾਸ਼ਟਰੀ ਚੈਂਪੀਅਨ ਦੀਪਕ ਸਿੰਘ (49 ਕਿ.ਗ੍ਰਾ.) ਈਰਾਨ ਦੇ ਚਾਬਹਾਰ ਵਿਚ ਮਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਰਹੇ ਜਦਕਿ 5 ਹੋਰ ਭਾਰਤੀਆਂ ਨੂੰ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਦੀਪਕ ਨੇ ਬੁੱਧਵਾਰ ਰਾਤ ਹੋਏ ਫਾਈਨਲ ਵਿਚ ਜਾਫਰ ਨਸੀਰੀ ਨੂੰ ਹਰਾਇਆ। ਭਾਰਤ ਦੇ ਹੋਰ 5 ਮੁੱਕੇਬਾਜ਼ਾਂ ਨੂੰ ਹਾਲਾਂਕਿ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 

ਵਿਰਾਟ ਨੇ ਕੀਤੀ ਬੁਮਰਾਹ ਦੀ ਬੋਲਤੀ ਬੰਦ, ਕਿਹਾ- ਕੋਈ ਉਧਾਰੀ ਦੀ ਆਸ ਨਹੀਂ ਰੱਖਣਾ

PunjabKesari
ਜਸਪ੍ਰੀਤ ਬੁਮਰਾਹ ਦੀ ਚੁਣੌਤੀ 'ਤੇ ਵਿਰਾਟ ਦਾ ਜਵਾਬ ਆਇਆ ਹੈ। ਦੋਵਾਂ ਕ੍ਰਿਕਟਰਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਆਈ. ਪੀ. ਐੱਲ. ਦੀ ਸ਼ੁਰੂਆਤ 23 ਮਾਰਚ ਤੋਂ ਹੋਣ ਜਾ ਰਹੀ ਹੈ। ਅਜਿਹੇ 'ਚ ਮੈਦਾਨ ਦੇ ਨਾਲ-ਨਾਲ ਬਾਹਰ ਵੀ ਸਾਰੀਆਂ ਟੀਮਾਂ ਦੀ ਤਿਆਰੀ ਹੋ ਚੁੱਕੀ ਹੈ। ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਨੂੰ ਆਪਣੇ-ਆਪਣੇ ਚੈਲੰਜ ਦਾ ਜਵਾਬ ਮਿਲ ਚੁੱਕਾ ਹੈ।

ਸਨਿਆਸ 'ਤੇ ਦੁਬਾਰਾ ਵਿਚਾਰ ਕਰ ਸਕਦੇ ਹਨ ਗੇਲ

PunjabKesari
ਇੰਗਲੈਂਡ ਖਿਲਾਫ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਸੀਰੀਜ਼ ਦੇ ਚੌਥੇ ਵਨ ਡੇ ਮੁਕਾਬਲੇ 'ਚ 162 ਦੌੜਾਂ ਦੀ ਤੂਫਾਨੀ ਪਾਰੀ ਖੇਡਣ ਦੇ ਬਾਅਦ ਵੈਸਟਇੰਡੀਜ਼ ਦੇ ਧਾਕੜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਨ ਡੇ ਕ੍ਰਿਕਟ ਤੋਂ ਆਪਣੇ ਸਨਿਆਸ ਲੈਣ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੇ ਸੰਕੇਤ ਦਿੱਤੇ ਹਨ। ਗੇਲ ਨੇ ਚੌਥੇ ਵਨ ਡੇ 'ਚ ਆਪਣੀ 162 ਦੌੜਾਂ ਦੀ ਪਾਰੀ 'ਚ 14 ਸ਼ਾਨਦਾਰ ਛੱਕੇ ਲਗਾਏ। ਗੇਲ ਦਾ ਵਨ ਡੇ ਕਰੀਅਰ ਦਾ ਇਹ ਦੂਜਾ ਵੱਡਾ ਸਕੋਰ ਹੈ।

ਨਡਾਲ ਨੂੰ ਹਰਾ ਕੇ ਅਕਾਪੁਲਕੋ ਕੁਆਰਟਰ ਫਾਈਨਲ 'ਚ ਪਹੁੰਚੇ ਕਿਰਗੀਓਸ

PunjabKesari
ਆਸਟਰੇਲੀਆ ਦੇ ਨਿਕ ਕਿਰਗੀਓਸ ਨੇ ਬੁੱਧਵਾਰ ਨੂੰ ਤਿੰਨ ਮੈਚ ਪੁਆਇੰਟ ਬਚਾ ਕੇ ਚੋਟੀ ਦਾ ਦਰਜਾ ਪ੍ਰਾਪਤ ਰਾਫੇਲ ਨਡਾਲ ਨੂੰ 3-6, 7-6, 7-6 ਨਾਲ ਹਰਾ ਕੇ ਮੈਕਸਿਕੋ ਓਪਨ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਆਸਟਰੇਲੀਆਈ ਓਪਨ ਦੇ ਫਾਈਨਲ 'ਚ ਨੋਵਾਕ ਜੋਕੋਵਿਚ ਤੋਂ ਹਾਰਨ ਦੇ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ ਨਡਾਲ ਨੂੰ ਤੀਜੇ ਸੈੱਟ 'ਚ 6-3 ਨਾਲ ਬੜ੍ਹਤ ਬਣਾਉਣ ਦੇ ਬਾਅਦ ਟਾਈਬ੍ਰੇਕਰ 'ਚ ਤਿੰਨ ਮੌਕੇ ਮਿਲੇ ਪਰ ਉਹ ਇਸ ਦਾ ਫਾਇਦਾ ਨਹੀਂ ਉਠਾ ਸਕੇ।

ਧਵਨ ਨਾਲ ਹੋਇਆ ਧੋਖਾ, BCCI  ਨੇ ਵੀਡੀਓ ਸ਼ੇਅਰ ਕਰ ਪ੍ਰਸ਼ੰਸਕਾਂ ਤੋਂ ਮੰਗੀ ਰਾਏ

PunjabKesari
ਬੰਗਲੁਰੂ ਦੇ ਐੱਨ. ਚਿੰਨਾਸਵਾਮੀ ਸਟੇਡੀਅਮ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਸੀਰੀਜ਼ ਦੇ ਆਖਰੀ ਟੀ-20 ਮੁਕਾਬਲੇ ਵਿਚ ਕਪਤਾਨ ਵਿਰਾਟ ਕੋਹਲੀ ਨੇ 'ਦੱ ਹਿੱਟਮੈਨ' ਰੋਹਿਤ ਸ਼ਰਮਾ ਦੀ ਜਗ੍ਹਾ 'ਗੱਬਰ' ਮਤਲਬ ਸ਼ਿਖਰ ਧਵਨ ਨੂੰ ਮੌਕਾ ਦਿੱਤਾ ਪਰ ਧਵਨ ਅੰਪਾਇਰ ਦੀ ਗਲਤੀ ਕਾਰਨ ਕਪਤਾਨ ਕੋਹਲੀ  ਦੀਆਂ ਉਮਦੀਆਂ 'ਤੇ ਖਰਾ ਨਹੀਂ ਉਤਰ ਸਕੇ। ਦੂਜੇ ਟੀ-20 ਮੈਚ ਵਿਚ ਸ਼ਿਖਰ ਧਵਨ ਥਰਡ ਅੰਪਾਇਰ ਦੇ ਗਲਤ ਫੈਸਲੇ ਦਾ ਸ਼ਿਕਾਰ ਹੋ ਗਏ, ਜਿਸ ਕਾਰਣ ਉਸ ਨੂੰ 14 ਦੌੜਾਂ 'ਤੇ ਪਵੇਲੀਅਨ ਪਰਤਣਾ ਪਿਆ।

ਸ਼ਤਰੰਜ ਟੂਰਨਾਮੈਂਟ : ਤੀਜੇ ਸਥਾਨ 'ਤੇ ਰਿਹਾ ਕ੍ਰਿਸ਼ਣਨ ਸ਼ਸ਼ੀਕਿਰਨ

PunjabKesari
ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ 'ਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਕ੍ਰਿਸ਼ਣਨ ਸ਼ਸ਼ੀਕਿਰਨ ਨੇ ਆਖਰੀ ਰਾਊਂਡ ਵਿਚ ਚੀਨ ਦੇ ਹਾਓ ਵਾਂਗ ਵਿਰੁੱਧ ਡਰਾਅ ਖੇਡਿਆ ਤੇ ਉਸ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।

ਤਮੀਮ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ 234 ਦੌੜਾਂ 'ਤੇ ਢੇਰ

PunjabKesari
ਨਿਊਜ਼ੀਲੈਂਡ ਨੇ ਪਹਿਲੇ ਟੈਸਟ ਦੇ ਸ਼ੁਰੂਆਤੀ ਦਿਨ ਨੀਲ ਵੈਗਨਰ ਦੀਆਂ 5 ਵਿਕਟਾਂ ਦੀ ਬਦੌਲਤ ਪੁਛੱਲੇ ਬੱਲੇਬਾਜ਼ਾਂ 'ਤੇ ਕਹਿਰ ਵਰ੍ਹਾਇਆ, ਜਿਸ ਨਾਲ ਬੰਗਲਾਦੇਸ਼ ਦੀ ਟੀਮ ਤਮੀਮ ਇਕਬਾਲ ਦੇ ਸੈਂਕੜੇ ਦੇ ਬਾਵਜੂਦ ਪਹਿਲੀ ਪਾਰੀ ਵਿਚ 234 ਦੌੜਾਂ 'ਤੇ ਢੇਰ ਹੋ ਗਈ। ਸਲਾਮੀ ਬੱਲੇਬਾਜ਼ ਤਮੀਮ ਨੇ 126 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 21 ਚੌਕੇ ਤੇ ਇਕ ਛੱਕਾ ਸ਼ਾਮਲ ਸੀ।

ਸਪੇਨ 'ਚ ਟ੍ਰੇਨਿੰਗ ਲੈ ਰਹੇ ਨੇ 'ਯੁਵਾ' ਦੇ 12 ਕੋਚ 

PunjabKesari
ਲੜਕੀਆਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੇ ਝਾਰਖੰਡ ਦੇ ਗੈਰ-ਸਰਕਾਰੀ ਸੰਗਠਨ 'ਯੁਵਾ' ਦੇ ਦਰਜਨ ਭਰ ਕੋਚ ਸਪੇਨ ਵਿਚ ਰੀਡ ਸੋਸੀਡਾਡ ਫੁੱਟਬਾਲ ਕਲੱਬ ਵਿਚ ਦੋ ਹਫਤੇ ਦੇ ਫੁੱਟਬਾਲ ਟ੍ਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਰਹੇ ਹਨ। ਬੁਰਮਾਈਸ਼ੋ ਦੀ ਚੈਰਿਟੀ ਮੁਹਿੰਮ 'ਬੁਕ ਅਸਮਾਈਲ' ਨੇ ਲਾਰੀਅਸ ਸਪੋਰਟ ਦੇ ਨਾਲ 12 ਫੁੱਟਬਾਲ ਕੋਚਾਂ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ।

WI vs END : ਇੰਗਲੈਂਡ ਨੇ ਵਿੰਡੀਜ਼ ਨੂੰ 29 ਦੌੜਾਂ ਨਾਲ ਹਰਾਇਆ

PunjabKesari
ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਬੁੱਧਵਾਰ ਨੂੰ ਗਰੇਨਾਡਾ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਾਬਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 419 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ 48 ਓਵਰਾਂ 'ਚ 389 ਦੌੜਾਂ 'ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 29 ਦੌੜਾਂ ਨਾਲ ਜਿੱਤ ਲਿਆ। ਇੰਗਲੈਂਡ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੋਰਗਨ ਨੇ 103 ਦੌੜਾਂ ਤੇ ਜੋਸ ਬਟਲਰ ਨੇ 150 ਦੌੜਾਂ ਦਾ ਯੋਗਦਾਨ ਦਿੱਤਾ। 


Gurdeep Singh

Content Editor

Related News