ਖੇਡ ਮਨੋਵਿਗਿਆਨਿਕ ਕੋਚ ਅਪਟਨ ਪੈਰਿਸ ਓਲੰਪਿਕ ਤਕ ਭਾਰਤੀ ਹਾਕੀ ਟੀਮ ਨਾਲ ਰਹੇਗਾ

03/13/2024 6:50:27 PM

ਨਵੀਂ ਦਿੱਲੀ– ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ’ਚ ਪੁਰਸ਼ ਰਾਸ਼ਟਰੀ ਟੀਮ ਦੀ ਸਹਾਇਤਾ ਲਈ ਦੱਖਣੀ ਅਫਰੀਕਾ ਦੇ ਤਜਰਬੇਕਾਰ ਮਾਨਸਿਕ ਅਨੁਕੂਲ ਕੋਚ (ਖੇਡ ਮਨੋਵਿਗਿਆਨਿਕ) ਪੈਡੀ ਅਪਟਨ ਨੂੰ ਨਿਯੁਕਤ ਕੀਤਾ ਹੈ। ਭਾਰਤ ਨੂੰ 2011 ਕ੍ਰਿਕਟ ਵਿਸ਼ਵ ਕੱਪ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲਾ ਅਪਟਨ ਪੈਰਿਸ ਵਿਚ ਪੁਰਸ਼ ਹਾਕੀ ਟੀਮ ਦੇ ਸਹਿਯੋਗੀ ਸਟਾਫ ਦਾ ਮੈਂਬਰ ਹੋਵੇਗਾ। ਉਹ ਏਸ਼ੀਆਈ ਚੈਂਪੀਅਨਸ ਟਰਾਫੀ ਤੇ ਏਸ਼ੀਆਈ ਖੇਡਾਂ ’ਚ ਵੀ ਇਸ ਟੀਮ ਦੇ ਨਾਲ ਸੀ। ਭਾਰਤੀ ਟੀਮ ਨੇ ਇਨ੍ਹਾਂ ਦੋਵਾਂ ਟੂਰਨਾਮੈਂਟਾਂ ’ਚ ਸੋਨ ਤਮਗਾ ਹਾਸਲ ਕੀਤਾ ਸੀ।


Aarti dhillon

Content Editor

Related News