ਪਾਕਿਸਤਾਨ ਦੌਰੇ ''ਤੇ ਗਈ ਗੈਰਅਧਿਕਾਰਤ ਕਬੱਡੀ ਟੀਮ ਦੀ ਜਾਂਚ ਕਰੇਗਾ ਖੇਡ ਮੰਤਰਾਲਾ

02/11/2020 7:27:30 PM

ਨਵੀਂ ਦਿੱਲੀ : ਖੇਡ ਮੰਤਰਾਲਾ ਪਾਕਿਸਤਾਨ ਵਿਚ ਇਕ ਸਰਕਲ ਸ਼ੈਲੀ ਦੇ ਕਬੱਡੀ ਵਿਸ਼ਵ ਕੱਪ ਵਿਚ 'ਗੈਰ ਅਧਿਕਾਰਤ' ਤੌਰ 'ਤੇ ਭਾਰਤੀ ਟੀਮ ਦੀ ਹਿੱਸੇਦਾਰੀ ਦੀ ਜਾਂਚ 'ਤੇ ਵਿਚਾਰ ਕਰ ਰਿਹਾ ਹੈ। ਖੇਡ ਮੰਤਰਾਲਾ ਦੇ ਮੁਤਾਬਕ ਲਗਭਗ 45 ਖਿਡਾਰੀ ਤੇ 12 ਅਧਿਕਾਰੀ ਬਿਨਾਂ ਕਿਸੇ ਅਧਿਕਾਰਤ ਮਨਜ਼ੂਰੀ ਦੇ ਗੁਆਂਢੀ ਦੇਸ਼ ਗਏ ਹਨ। ਖੇਡ ਮੰਤਰਾਲਾ ਦੇ ਸੂਤਰ ਨੇ ਕਿਹਾ, ''ਮੰਤਰੀ (ਕਿਰੇਨ ਰਿਜਿਜੂ) ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾਉਣ ਵਾਲਾ ਹੈ।'' ਹੋਰਨਾਂ ਸੂਤਰਾਂ ਨੇ ਦੱਸਿਆ ਕਿ ਕੋਈ ਵੀ ਅਨੁਸ਼ਾਸਨਾਤਮਕ ਕਾਰਵਾਈ ਖਿਡਾਰੀਆਂ ਦੇ ਵਾਪਸ ਆਉਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਸਰਕਲ ਸਟਾਈਲ ਕਬੱਡੀ, ਆਮ ਕਬੱਡੀ ਸਟਾਈਲ ਤੋਂ ਵੱਖਰੇ ਤਰ੍ਹਾਂ ਖੇਡੀ ਜਾਂਦੀ ਹੈ।

PunjabKesari

ਭਾਰਤ ਦੇ ਓਲੰਪਿਕ ਸੰਘ (ਆਈ. ਓ. ਏ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵਿਸ਼ਵ ਪੱਧਰ ਦੇ ਟੂਰਨਾਮੈਂਟ ਲਈ ਕਿਸੇ ਵੀ ਕਬੱਡੀ ਟੀਮ ਦੇ ਪਾਕਿਸਤਾਨ ਦੌਰੇ ਨੂੰ ਮੰਜੂਰੀ ਨਹੀਂ ਦਿੱਤੀ ਹੈ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਭਾਰਤੀ ਦਲ ਵਾਹਘਾ ਬਾਰਡਰ ਦੇ ਜ਼ਰੀਏ ਲਾਹੌਰ ਪਹੁੰਚਿਆ, ਜਿਸਦਾ ਆਯੋਜਨ ਪਹਿਲੀ ਵਾਰ ਪਾਕਿਸਤਾਨ ਵਿਚ ਕੀਤਾ ਜਾ ਰਿਹਾ ਹੈ। ਟੀਮ ਦੇ ਉੱਥੇ ਪਹੁੰਚਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਜਿਸ ਨਾਲ ਭਾਰਤੀ ਖੇਡ ਜਗਤ ਵਿਚ ਹਲਚਲ ਮਚ ਗਈ। ਕੌਮਾਂਤਰੀ ਕਬੱਡੀ ਮਹਾਸੰਘ (ਆਈ. ਕੇ. ਐੱਫ.) ਦੇ ਪ੍ਰਧਾਨ ਜਨਾਰਦਨ ਸਿੰਘ ਗਹਿਲੋਤ ਨੇ ਕਿਹਾ ਕਿ ਟੂਰਨਾਮੈਂਟ ਨੂੰ ਚੋਟੀ ਪੱਧਰ ਤੋਂ ਮਾਨਤਾ ਨਹੀਂ ਮਿਲੀ ਸੀ। ਇਹ ਫਰਜੀ ਟੂਰਨਾਮੈਂਟ ਹੈ। ਇਸ ਵਿਚ ਫਰਜੀ ਖਿਡਾਰੀ ਹਿੱਸਾ ਲੈ ਰਹੇ ਹਨ।

PunjabKesari

 

Related News