ਭਾਰਤੀ ਪੈਰਾਲੰਪਿਕ ਕਮੇਟੀ ਨੂੰ ਵੱਡਾ ਝਟਕਾ, ਖੇਡ ਮੰਤਰਾਲੇ ਨੇ ਇਸ ਵਜ੍ਹਾ ਤੋਂ ਕੀਤਾ ਮੁਅੱਤਲ

09/10/2019 11:21:26 AM

ਨਵੀਂ ਦਿੱਲੀ : ਭਾਰਤੀ ਖੇਡ ਮੰਤਰਾਲੇ ਨੇ ਭਾਰਤ ਦੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਨੂੰ ਮੁਅੱਤਲ ਕਰ ਦਿੱਤਾ ਹੈ। ਕਮੇਟੀ 'ਤੇ ਦੋਸ਼ ਹੈ ਕਿ ਇਸ ਨੇ ਅੰਦਰੂਨੀ ਪ੍ਰਸ਼ਾਸਨ ਦੀ ਰਿਵਾਇਤ ਦੀ ਉਲੰਘਣਾ ਕੀਤੀ ਹੈ। ਖੇਡ ਮੰਤਰਾਲੇ ਨੇ ਆਪਣੇ ਬਿਆਨ 'ਚ ਕਿਹਾ ਕਿ ਪੈਰਾਲੰਪਿਕ ਕਮੇਟੀ ਨੇ ਭਾਰਤੀ ਰਾਸ਼ਟਰੀ ਖੇਡ ਜਾਪਤਾ 2011 ਦੀ ਉਲੰਘਣਾ ਕੀਤੀ ਹੈ।

PunjabKesari

ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਹਾਲੀਆ ਦੇ ਦਿਨਾ ਵਿਚ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀ, ਸਰਕਾਰ ਦੇ ਕੋਲ ਹੋਰ ਕੋਈ ਬਦਲ ਨਹੀਂ ਬਚਿਆ ਸੀ। ਇਸ ਲਈ ਭਾਰਤੀ ਪੈਰਾਲੰਪਿਕ ਕਮੇਟੀ ਨੂੰ ਕਲਾਜ਼ ਅਤੇ ਰਾਸ਼ਟਰੀ ਖੇਡ ਦੇ ਕਰਾਰ ਦੇ ਪ੍ਰਬੰਧ ਮੁਤਾਬਕ ਮੁਅੱਤਲ ਕਰ ਦਿੱਤਾ ਗਿਆ ਹੈ।

ਪੈਰਾਲੰਪਿਕ ਕਮੇਟੀ ਨੂੰ ਵੱਡਾ ਝਟਕਾ
PunjabKesari

ਦੱਸ ਦਈਏ ਕਿ ਭਾਰਤੀ ਪੈਰਾ ਖਿਡਾਰੀਆਂ ਨੇ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ਾਟਪੁੱਟ ਖਿਡਾਰੀ ਦੀਪਾ ਮਲਿਕ ਨੂੰ ਹਾਲ ਹੀ 'ਚ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ ਹੈ। ਕੁਝ ਹੀ ਸਮੇਂ ਬਾਅਦ ਜਾਪਾਨ ਵਿਚ ਟੋਕੀਓ ਓਲੰਪਿਕ ਦਾ ਆਯੋਜਨ ਹੋਣਾ ਹੈ। ਇਸ ਨੂੰ ਦੇਖਦਿਆਂ ਪੈਰਾਲੰਪਿਕ ਕਮੇਟੀ ਲਈ ਇਹ ਵੱਡਾ ਝਟਕਾ ਮੰਨਿਆ ਜਾਵੇਗਾ।


Related News