ਖੇਡ ਮੰਤਰਾਲੇ ਵਲੋਂ ਏਸ਼ੀਆਈ ਖੇਡਾਂ ਲਈ ਚੋਣ ਦੇ ਨਿਯਮਾਂ ''ਚ ਰਾਹਤ ਦਾ ਪ੍ਰਸਤਾਅ

Wednesday, Jul 18, 2018 - 11:00 PM (IST)

ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਆਉਣ ਵਾਲੀਆਂ ਏਸ਼ੀਆਈ ਖੇਡਾਂ ਲਈ ਟੀਮ ਦੀ ਚੋਣ ਨੂੰ ਲੈ ਕੇ ਚਲ ਰਹੇ ਵਿਵਾਦ 'ਚ ਦਖਲ ਦਿੰਦੇ ਹੋਏ ਭਾਰਤੀ ਓਲੰਪਿਕ ਸੰਘ ਨਾਲ ਉਸਦੇ ਵਲੋਂ ਬਣਾਏ ਗਏ ਨਿਯਮਾਂ ਦਾ ਮੁੜ ਮੁਲਾਂਕਣ ਕਰਨ ਅਤੇ ਚੋਣ ਨਿਯਮਾਂ ਦੇ ਖਾਸ ਮਾਮਲਿਆਂ 'ਚ ਰਾਹਤ ਦੇਣ 'ਤੇ ਧਿਆਨ ਦੇਣ ਲਈ ਕਿਹਾ ਹੈ। ਆਈ. ਓ. ਏ. ਪ੍ਰਧਾਨ ਨਰਿੰਦਰ ਬਤਰਾ ਨੂੰ ਲਿਖੀ ਚਿੱਠੀ 'ਚ ਮੰਤਰਾਲੇ ਨੇ ਕਿਹਾ ਕਿ, ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ ਜਾਂ ਚੋਟੀ ਚਾਰ 'ਚ ਰਹਿਣ ਦੀ ਸੰਭਾਵਨਾ ਹੋਣ 'ਤੇ ਐਥਲੀਟਾਂ ਦੀਆਂ ਟੀਮਾਂ ਨੂੰ ਮੰਜੂਰੀ ਦਿੱਤੀ ਜਾ ਸਕਦੀ ਹੈ।

ਆਈ. ਓ. ਏ. ਨੇ ਕਿਹਾ, ਉਸਨੇ ਏਸ਼ੀਆਈ ਖੇਡਾਂ ਲਈ ਭਾਰਤੀ ਦੱਲ ਚੁਣਦੇ ਸਮੇਂ ਵਿਅਕਤੀਗਤ ਮੁਕਾਬਲੇ 'ਚ ਚੋਟੀ 6 ਅਤੇ ਟੀਮ ਵਰਗ 'ਚ ਚੋਟੀ 8 'ਚ ਰਹਿਣ ਦਾ ਮਾਪਦੰਡ ਰੱਖਿਆ ਹੈ। ਆਈ. ਓ. ਏ. ਨੇ ਇਹ ਮਾਪਦੰਡ ਖੇਡ ਮੰਤਰਾਲੇ ਵਲੋਂ 2015 'ਚ ਜਾਰੀ ਕੀਤੇ ਗਏ ਸਰਕੂਲਰ ਦੇ ਆਧਾਰ 'ਤੇ ਰੱਖੇ ਸਨ। ਮੰਤਰਾਲੇ ਨੇ ਪੱਤਰ 'ਚ ਲਿਖਿਆ, ਏਸ਼ੀਆਈ ਖੇਡਾਂ ਵਰਗੇ ਵੱਡੇ ਟੂਰਨਾਮੈਂਟ ਦੇ ਆਯੋਜਨ 'ਚ ਟੀਮਾਂ ਅਤੇ ਖਿਡਾਰੀਆਂ ਦੇ ਦਾਖਲੇ ਨੂੰ ਲੈ ਕੇ ਇਹ ਦਿਸ਼ਾ ਨਿਰਦੇਸ਼ 10 ਮਾਰਚ 2015 ਨੂੰ ਜਾਰੀ ਕੀਤੇ ਸੀ। ਮੰਤਰਾਲੇ ਦਾ ਮੰਨਣਾ ਹੈ ਕਿ ਸਬੰਧਤ ਰਾਸ਼ਟਰੀ ਖੇਡ ਮਹਾਸੰਘਾਂ ਨਾਲ ਸਲਾਹ ਲੈ ਕੇ ਆਈ.ਓ.ਏ. ਏਸ਼ੀਆਈ ਖੇਡਾਂ ਲਈ ਟੀਮਾਂ ਦੇ ਦਾਖਲੇ ਭੇਜਣ ਦੇ ਆਪਣੇ ਫੈਸਲਿਆਂ ਨੂੰ ਫਿਰ ਤੋਂ ਮੁਲਾਂਕਣ ਕਰ ਸਕਦਾ ਹੈ।

ਇਸ 'ਚ ਕਿਹਾ ਗਿਆ ਹੈ ਕਿ ਆਈ. ਓ. ਏ. ਸੁਝਾਅ ਦੇ ਆਧਾਰ 'ਤੇ ਮੰਤਰਾਲਾ ਏਸ਼ੀਆਈ ਖੇਡਾਂ ਲਈ ਭਾਰਤੀ ਦੱਲ 'ਚ ਖੇਡ ਸ਼ੈਲੀਆਂ ਜਾਂ ਖਿਡਾਰੀਆਂ ਨੂੰ ਸ਼ਾਮਲ ਕਰਨ 'ਤੇ ਵਿਚਾਰ ਕਰ ਸਕਦਾ ਹੈ। ਆਈ. ਓ. ਏ. ਦੇ ਇਕ ਸਿਖਰ ਅਧਿਕਾਰੀ ਨੇ ਦੱਸਿਆ ਕਿ ਇਕ ਜਾਂ ਦੋ ਦਿਨ 'ਚ ਆਲਾ ਅਧਿਕਾਰੀਆਂ ਦੀ ਬੈਠਕ 'ਚ ਇਸ ਮਾਮਲੇ 'ਤੇ ਫੈਸਲਾ ਕੀਤਾ ਜਾ ਸਕਦਾ ਹੈ।


Related News