ਖੇਡ ਮੰਤਰਾਲਾ ਨੇ ਤਿੰਨ ਜੂਡੋ ਖਿਡਾਰੀਆਂ ਤੇ ਨਿਸ਼ਾਨੇਬਾਜ਼ ਵਾਲਾਰਿਵਾਨ ਨੂੰ ਕਈ ਪ੍ਰਤੀਯੋਗਿਤਾਵਾਂ ''ਚ ਹਿੱਸਾ ਲੈਣ ਲਈ ਦਿੱਤੀ ਮਨਜੂਰੀ

02/10/2024 10:27:39 AM

ਨਵੀਂ ਦਿੱਲੀ- ਖੇਡ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਜੂਡੋਕਾ ਹਿਮਾਂਸ਼ੀ ਟੋਕਸ, ਸ਼ਰਧਾ ਚੋਪੜਾ ਤੇ ਅਸਮਿਤਾ ਡੇ ਦੇ ਕਈ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਜੂਨੀਅਰ ਏਸ਼ੀਆਈ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਹਿਮਾਂਸ਼ੀ ਤੇ ਜੂਨੀਅਰ ਓਸ਼ਨੀਆ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਸ਼ਰਧਾ ਫਰਾਂਸ ਗ੍ਰੈਂਡ ਸਲੈਮ ਲਈ ਪੈਰਿਸ, ਅਜਰਬੈਜਾਨ ਗ੍ਰੈਂਡ ਸਲੈਮ ਲਈ ਬਾਕੂ, ਉਜਬੇਕਿਸਤਾਨ ਗ੍ਰੈਂਡ ਸਲੈਮ ਲਈ ਤਾਸ਼ਕੰਦ ਤੇ ਆਸਟ੍ਰੀਆ ਗ੍ਰੈਂਡ ਪ੍ਰਿਕਸ ਲਈ ਲਿੰਜ ਜਾਵੇਗੀ।
ਜੂਨੀਅਰ ਏਸ਼ੀਆਈ ਕੱਪ ਚੈਂਪੀਅਨ ਅਸਮਿਤਾ ਡੇ ਫਰਾਂਸ ਗ੍ਰੈਂਡ ਸਲੈਮ ਲਈ ਪੈਰਿਸ ਵਿਚ ਉਸਦੇ ਨਾਲ ਜੁੜੇਗੀ। ਮੰਤਰਾਲਾ ਆਪਣੀ ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਦੇ ਤਹਿਤ ਇਨ੍ਹਾਂ ਸਾਰੀਆਂ ਪ੍ਰਤੀਯੋਗਿਤਾਵਾਂ ਤੇ ਟ੍ਰੇਨਿੰਗ ਦੌਰਾਨ ਖਿਡਾਰੀਆਂ ਦੇ ਹਵਾਈ ਕਿਰਾਇਆ, ਬੋਰਡਿੰਗ/ਰਹਿਣ, ਬੀਮਾ ਤੇ ਸਥਾਨਕ ਆਵਾਜ਼ਾਈ ਲਾਗਤ ਦਾ ਖਿਆਲ ਰੱਖੇਗਾ। ਮਿਸ਼ਨ ਓਲੰਪਿਕ ਸੈੱਲ ਨੇ ਸਿਰਫ ਰੈਂਕਿੰਗ ਪੁਆਇੰਟ (ਆਰ. ਪੀ. ਓ.) ਸ਼੍ਰੇਣੀ ਦੇ ਤਹਿਤ ਸਪੇਨ ਵਿਚ ਆਗਾਮੀ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਹਿੱਸਾ ਲੈਣ ਦੀ ਨਿਸ਼ਾਨੇਬਾਜ਼ ਇਲਾਵੇਨਿਲ ਵਾਲਾਰਿਵਾਨ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ।


Aarti dhillon

Content Editor

Related News