ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ

Thursday, May 20, 2021 - 08:28 PM (IST)

ਖੇਡ ਮੰਤਰਾਲਾ ਨੇ ਸਾਨੀਆ ਦੇ 2 ਸਾਲ ਦੇ ਬੇਟੇ ਨੂੰ UK ਦਾ ਵੀਜ਼ਾ ਦਿਵਾਉਣ ਲਈ ਬ੍ਰਿਟਿਸ਼ ਸਰਕਾਰ ਨਾਲ ਕੀਤਾ ਸੰਪਰਕ

ਨਵੀਂ ਦਿੱਲੀ– ਨੌਜਵਾਨ ਪ੍ਰੋਗਰਾਮ ਖੇਡ ਮੰਤਰਾਲਾ ਨੇ ਯੂ. ਕੇ. ਦੀ ਸਰਕਾਰ ਨਾਲ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਾ ਦੇ ਰਾਹੀਂ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਦੋ ਸਾਲ ਦੇ ਬੇਟੇ ਨੂੰ ਵੀਜ਼ਾ ਪ੍ਰਦਾਨ ਕਰਨ ਲਈ ਸਪੰਰਕ ਕੀਤਾ ਹੈ। ਸਾਨੀਆ ਮਿਰਜ਼ਾ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਯੂ. ਕੇ. ਵਿਚ ਕਈ ਟੈਨਿਸ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਵੇਗਾ, ਜਿੱਥੇ ਉਸ ਨੂੰ ਆਪਣੇ ਛੋਟੇ ਬੱਚੇ ਨੂੰ ਨਾਲ ਲਿਜਾਣਾ ਪਵੇਗਾ।

ਇਹ ਖ਼ਬਰ ਪੜ੍ਹੋ- ਲਿਵਰਪੂਲ ਦੀ ਪ੍ਰੀਮੀਅਰ ਲੀਗ ਦੇ ਟਾਪ-4 ’ਚ ਵਾਪਸੀ

PunjabKesari
ਸਾਨੀਆ ਇਸ ਦੌਰਾਨ 6 ਜੂਨ ਤੋਂ ਨਾਟਿੰਘਮ ਓਪਨ, 14 ਜੂਨ ਨੂੰ ਬਰਮਿੰਘਮ ਓਪਨ, 20 ਜੂਨ ਨੂੰ ਇਸਟਬੋਰਨ ਓਪਨ ਤੇ 28 ਜੂਨ ਨੂੰ ਵਿਬੰਲਡਨ ਗ੍ਰੈਂਡ ਸਲੈਮ ਵਿਚ ਹਿੱਸਾ ਲਵੇਗਾ। ਹਾਲਾਂਕਿ ਸਾਨੀਆ ਨੂੰ ਨਾਟਿੰਘਮ ਦਾ ਵੀਜਾ ਮਿਲ ਚੁੱਕਾ ਹੈ ਪਰ ਉਸਦੇ ਬੇਟੇ ਤੇ ਕੇਅਰਟੇਕਰ ਨੂੰ ਯੂ. ਕੇ. ਵਲੋਂ ਵੀਜਾ ਪ੍ਰਾਪਤ ਨਹੀਂ ਹੋਇਆ ਹੈ ਕਿਉਂਕਿ ਅਜੇ ਯੂ. ਕੇ. ਵਿਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਕੋਵਿਡ-19 ਮਹਾਮਾਰੀ ਦੇ ਕਾਰਨ ਪਾਬੰਦੀ ਲੱਗ ਹੋਈ ਹੈ।

PunjabKesari
ਖੇਡ ਮੰਤਰਾਲਾ ਟਾਰਗੈੱਟ ਓਲੰਪਿਕ ਪੋਡੀਅਮਸ ਸਕੀਮ (ਟਾਪਸ) ਦੀ ਹਿੱਸਾ ਸਾਨੀਆ ਨੇ ਮੰਤਰਾਲਾ ਨਾਲ ਸੰਪਰਕ ਕਰਕੇ ਇਹ ਅਪੀਲ ਕੀਤੀ ਸੀ ਕਿ ਉਸ ਨੂੰ ਬੇਟੇ ਤੇ ਕੇਅਰਟੇਕਰ ਲਈ ਵੀਜਾ ਦਿਵਾਉਣ ਵਿਚ ਮਦਦ ਕੀਤੀ ਜਾਵੇਗੀ। ਸਾਨੀਆ ਨੇ ਕਿਹਾ ਸੀ ਕਿ ਉਹ ਆਪਣੇ ਦੋ ਸਾਲ ਦੇ ਬੇਟੇ ਨੂੰ ਇਕ ਮਹੀਨੇ ਲਈ ਇਕੱਲਾ ਨਹੀਂ ਛੱਡ ਸਕਦੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News