ਖੇਡ ਮੰਤਰੀ ਮਨੋਜ ਤਿਵਾੜੀ ਨੇ ਰਣਜੀ ਟਰਾਫੀ 'ਚ ਸੈਂਕੜਾ ਠੋਕ ਕੇ ਰਚਿਆ ਇਤਿਹਾਸ, ਬੰਗਾਲ ਸੈਮੀਫਾਈਨਲ 'ਚ
Saturday, Jun 11, 2022 - 01:06 PM (IST)
ਬੈਂਗਲੁਰੂ- ਬੰਗਾਲ ਦੇ ਖੇਡ ਮੰਤਰੀ ਮਨੋਜ ਤਿਵਾੜੀ ਨੇ ਸ਼ੁੱਕਰਵਾਰ ਨੂੰ ਉਹ ਉਪਲੱਬਧੀ ਹਾਸਲ ਕੀਤੀ ਜੋ ਕਿ ਰਣਜੀ ਟਰਾਫ਼ੀ 'ਚ 88 ਸਾਲਾਂ 'ਚ ਕੋਈ ਹੋਰ ਨਹੀਂ ਕਰ ਸਕਿਆ ਤੇ ਉਹ ਸੂਬੇ ਦੇ ਖੇਡ ਮੰਤਰੀ ਰਹਿੰਦੇ ਸੈਂਕੜਾ ਜੜ੍ਹਨ ਵਾਲੇ ਪਹਿਲੇ ਖਿਡਾਰੀ ਬਣ ਗਏ। ਬੰਗਾਲ ਨੇ ਝਾਰਖੰਡ ਦੇ ਖ਼ਿਲਾਫ਼ ਪਹਿਲੀ ਪਾਰੀ ਦੀ ਵੱਡੀ ਬੜ੍ਹਤ ਦੇ ਆਧਾਰ 'ਤੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ।
ਇਹ ਵੀ ਪੜ੍ਹੋ : ਸਿੰਧੂ ਦੀ ਹਾਰ ਦੇ ਨਾਲ ਭਾਰਤ ਇੰਡੋਨੇਸ਼ੀਆ ਮਾਸਟਰਸ ਤੋਂ ਬਾਹਰ
ਪੰਜਵੇਂ ਦਿਨ ਖੇਡਣਾ ਸਿਰਫ ਰਸਮੀ ਸੀ ਜਿਸ 'ਚ ਤਿਵਾੜੀ ਨੇ 136 ਦੌੜਾਂ ਬਣਾਈਆਂ। ਆਪਣੇ ਖੇਤਰ ਨਾਲ ਜੁੜੀਆਂ ਫਾਈਲਾਂ 'ਤੇ ਦਸਤਖ਼ਤ ਕਰਨ ਦੇ ਨਾਲ ਤਿਵਾੜੀ ਨੇ ਮੈਦਾਨ 'ਤੇ ਬੱਲੇਬਾਜ਼ੀ ਦੇ ਜਲਵੇ ਦਿਖਾਉਂਦੇ ਹੋਏ ਆਪਣੀ ਪਾਰੀ 'ਚ 19 ਚੌਕੇ ਤੇ 2 ਛੱਕੇ ਲਾਏ। ਸ਼ਾਹਬਾਜ਼ ਅਹਿਮਦ ਨੇ 46, ਅਨੁਸਤੂਪ ਮਜੂਮਦਾਰ ਨੇ 38 ਤੇ ਅਭਿਸ਼ੇਕ ਪੋਰੇਲ ਨੇ 34 ਦੌੜਾਂ ਬਣਾਈਆਂ। ਤਿੰਨਾਂ ਨੇ ਪਹਿਲੀ ਪਾਰੀ 'ਚ ਵੱਡੇ ਸਕੋਰ ਬਣਾਏ ਸਨ।
ਇਕਪਾਸੜ ਕੁਆਰਟਰ ਫਾਈਲ 'ਚ ਬੰਗਾਲ ਨੇ ਪਹਿਲੀ ਪਾਰੀ 'ਚ 7 ਵਿਕਟਾਂ 'ਤੇ 773 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਦੇ 9 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜ੍ਹ ਕੇ ਫਰਸਟ ਕਲਾਸ ਕ੍ਰਿਕਟ ਦੇ 250 ਸਾਲ ਦੇ ਇਤਿਹਾਸ 'ਚ ਨਵਾਂ ਰਿਕਾਰਡ ਬਣਾਇਆ ਸੀ। ਝਾਰਖੰਡ ਲਈ ਸ਼ਾਹਬਾਜ਼ ਨਦੀਮ ਨੇ 59 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਜਦਕਿ ਪਹਿਲੀ ਪਾਰੀ 'ਚ ਵਿਰਾਟ ਸਿੰਘ ਨੇ 136 ਦੌੜਾਂ ਬਣਾਈਆਂ ਸਨ। ਸੈਮੀਫਾਈਨਲ 'ਚ ਬੰਗਾਲ ਦਾ ਸਾਹਮਣਾ ਮੱਧ ਪ੍ਰਦੇਸ਼ ਨਾਲ ਹੋਵੇਗਾ। ਦੂਜੇ ਪਾਸੇ ਸੈਮੀਫਾਈਨਲ 'ਚ ਮੁੰਬਈ ਦੀ ਟੱਕਰ ਉੱਤਰ ਪ੍ਰਦੇਸ਼ ਨਾਲ ਹੋਵੇਗੀ। ਦੋਵੇਂ ਮੈਚ 14 ਜੂਨ ਤੋਂ ਖੇਡੇ ਜਾਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।