ਤਲਵਾਰਬਾਜ਼ ਭਵਾਨੀ ਦੇਵੀ ਨੂੰ ਖੇਡ ਮੰਤਰੀ ਨੇ ਦਿੱਤਾ ਅਰਜੁਨ ਪੁਰਸਕਾਰ
Monday, Nov 15, 2021 - 11:21 PM (IST)
ਨਵੀਂ ਦਿੱਲੀ- ਓਲੰਪਿਕ ਵਿਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਸੀਏ ਭਵਾਨੀ ਦੇਵੀ ਨੂੰ ਸੋਮਵਾਰ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਅਰਜੁਨ ਪੁਰਸਕਾਰ ਪ੍ਰਦਾਨ ਕੀਤਾ। ਭਵਾਨੀ ਫਰਾਂਸ ਵਿਚ ਇਕ ਮੁਕਾਬਲੇ 'ਚ ਹਿੱਸਾ ਲੈਣ ਦੇ ਕਾਰਨ ਸ਼ਨੀਵਾਰ ਨੂੰ ਖੇਡ ਪੁਰਸਕਾਰ ਸਮਾਰੋਹ ਵਿਚ ਹਿੱਸਾ ਨਹੀਂ ਲੈ ਸਕੀ ਸੀ।
ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼
ਸਵਦੇਸ਼ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਠਾਕੁਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਸ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਭਵਾਨੀ ਨੇ ਟਵੀਟ ਕੀਤਾ- ਅਰਜੁਨ ਪੁਰਸਕਾਰ ਜਿੱਤਣਾ ਮੇਰਾ ਬਚਪਨ ਦਾ ਸੁਪਨਾ ਸੀ ਜੋ ਅੱਜ ਵੀ ਪੂਰਾ ਹੋਇਆ। ਮੈਂ ਬਹੁਤ ਭਾਵੁਕ ਹੋ ਗਈ ਹਾਂ। ਮਿਹਨਤ ਕਰੋ ਤੇ ਦੇਸ਼ ਦੇ ਲਈ ਖੇਡੋ। ਇਕ ਦਿਨ ਦੇਸ਼ ਤੋਂ ਅਜਿਹਾ ਸਨਮਾਨ ਮਿਲੇਗਾ। ਧੰਨਵਾਦ। ਭਵਾਨੀ ਜੁਲਾਈ ਵਿਚ ਟੋਕੀਓ ਓਲੰਪਿਕ ਵਿਚ ਪਹਿਲਾ ਮੈਚ ਜਿੱਤਣ ਤੋਂ ਬਾਅਦ ਦੂਜੇ ਮੈਚ ਵਿਚ ਫਰਾਂਸ ਦੀ ਮੇਨੋਨ ਬਰੂਨੇਤ ਤੋਂ ਹਾਰ ਗਈ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।