ਫਿਡੇ ਸ਼ਤਰੰਜ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਸ਼ੁਰੂ, ਨਜ਼ਰਾਂ ਡਿੰਗ ਲੀਰੇਨ ''ਤੇ
Tuesday, Sep 24, 2019 - 09:23 PM (IST)

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)— ਫਿਡੇ ਸ਼ਤਰੰਜ ਵਿਸ਼ਵ ਕੱਪ-2019 ਵਿਚ ਆਖਰੀ-8 ਖਿਡਾਰੀਆਂ ਵਿਚਾਲੇ ਕੁਆਰਟਰ ਫਾਈਨਲ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ 'ਚ ਸਭ ਤੋਂ ਵੱਧ ਨਜ਼ਰਾਂ ਹਨ ਹਾਲ ਹੀ ਵਿਚ ਸਾਬਕਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾ ਕੇ ਸੇਂਟ ਲੁਈਸ ਦਾ ਖਿਤਾਬ ਜਿੱਤਣ ਵਾਲੇ ਚੀਨ ਦੇ ਵਿਸ਼ਵ ਦੇ ਨੰਬਰ-3 ਡਿੰਗ ਲੀਰੇਨ 'ਤੇ। ਉਸ ਦਾ ਮੁਕਾਬਲਾ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਹੈ। ਦੂਜੇ ਦਾਅਵੇਦਾਰ ਦੇ ਤੌਰ 'ਤੇ ਸਾਬਕਾ ਜੇਤੂ ਅਤੇ ਆਪਣੇ ਖਿਤਾਬ ਨੂੰ ਬਚਾਉਣ ਲਈ ਉਤਰੇ ਵਿਸ਼ਵ ਨੰਬਰ-13 ਅਰਮੀਨੀਆ ਦੇ ਲੇਵਾਨ ਅਰੋਨੀਅਨ ਸਾਹਮਣੇ ਵਿਸ਼ਵ ਨੰਬਰ-4 ਮੈਕਸਿਮ ਲਾਗ੍ਰੇਵ ਹੋਵੇਗਾ। ਅਜਿਹੀ ਹਾਲਤ 'ਚ ਉਸ ਦੇ ਲਈ ਚੁਣੌਤੀ ਆਸਾਨ ਨਹੀਂ ਹੋਵੇਗੀ।