ਵੀਜ਼ਾ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਸਪੋਰਟਸ ਐਸੋਸੀਏਸ਼ਨ ਨੇ ਦਰਜ ਕਰਵਾਈ ਸ਼ਿਕਾਇਤ

Sunday, Aug 25, 2024 - 06:42 PM (IST)

ਵੀਜ਼ਾ ਨਾ ਮਿਲਣ ਤੋਂ ਬਾਅਦ ਪਾਕਿਸਤਾਨ ਦੇ ਸਪੋਰਟਸ ਐਸੋਸੀਏਸ਼ਨ ਨੇ ਦਰਜ ਕਰਵਾਈ ਸ਼ਿਕਾਇਤ

ਕਰਾਚੀ- ਪਾਕਿਸਤਾਨ ਬਿਲੀਅਰਡਸ ਐਂਡ ਸਨੂਕਰ ਐਸੋਸੀਏਸ਼ਨ (ਪੀਬੀਐੱਸਏ) ਨੇ ਸ਼ਨੀਵਾਰ ਤੋਂ ਬੈਂਗਲੁਰੂ ਵਿੱਚ ਸ਼ੁਰੂ ਹੋਈ ਆਈਬੀਐੱਸਐੱਫ ਅੰਡਰ-18 ਅਤੇ ਅੰਡਰ-21 ਲਈ ਉਸ ਦੀ ਟੀਮ ਨੂੰ ਭਾਰਤੀ ਹਾਈ ਕਮਿਸ਼ਨਰ ਵੱਲੋਂ ਵੀਜ਼ਾ ਨਹੀਂ ਦੇਣ ਤੋਂ ਬਾਅਦ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਅਤੇ ਪ੍ਰਬੰਧਕਾਂ ਨੂੰ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਪੀਬੀਐੱਸਏ ਦੇ ਇੱਕ ਉੱਚ ਅਧਿਕਾਰੀ ਆਲਮਗੀਰ ਸ਼ੇਖ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਤਿੰਨ ਖਿਡਾਰੀਆਂ ਅਹਿਸਾਨ ਰਮਜ਼ਾਨ, ਹਸਨੈਨ ਅਖਤਰ ਅਤੇ ਹਮਜ਼ਾ ਇਲਿਆਸ ਲਈ ਵੀਜ਼ਾ ਨਹੀਂ ਮਿਲ ਸਕਿਆ।

ਆਲਮਗੀਰ ਸ਼ੇਖ ਨੇ ਕਿਹਾ, "ਅਸੀਂ ਆਪਣੀ ਸਰਕਾਰ ਅਤੇ ਪਾਕਿਸਤਾਨ ਸਪੋਰਟਸ ਬੋਰਡ ਤੋਂ ਸਾਰੇ ਐੱਨਓਸੀ (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਪ੍ਰਾਪਤ ਕਰਨ ਤੋਂ ਬਾਅਦ ਸਮੇਂ 'ਤੇ ਭਾਰਤੀ ਹਾਈ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਨੇ ਵੀਜ਼ਾ ਜਾਰੀ ਨਹੀਂ ਕੀਤਾ, ਜਿਸ ਕਾਰਨ ਸਾਡੀ ਟੀਮ ਬੈਂਗਲੁਰੂ ਦੀ ਯਾਤਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਹਾਲ ਹੀ ਵਿੱਚ ਪਾਕਿਸਤਾਨ ਲਈ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਕੋਲ ਵਿਸ਼ਵ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੇ ਬਹੁਤ ਵਧੀਆ ਮੌਕੇ ਸਨ ਪਰ ਉਨ੍ਹਾਂ ਨੂੰ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਆਲਮਗੀਰ ਸ਼ੇਖ ਨੇ ਕਿਹਾ, "ਸਾਡੇ ਇੱਕ ਰੈਫਰੀ, ਨਵੀਦ ਕਪਾਡੀਆ ਵੀਜ਼ਾ ਨਹੀਂ ਮਿਲਣ ਕਾਰਨ ਯਾਤਰਾ ਨਹੀਂ ਕਰ ਸਕੇ ਜਦਕਿ ਕਿ ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ (ਆਈਬੀਐੱਸਐੱਫ) ਅਤੇ ਭਾਰਤੀ ਬਿਲੀਅਰਡਜ਼ ਅਤੇ ਸਨੂਕਰ ਫੈਡਰੇਸ਼ਨ ਵਿੱਚ ਅਹੁਦਾ ਸੰਭਾਲਣ ਲਈ ਨਾਮਜ਼ਦ ਕੀਤਾ ਗਿਆ ਸੀ।"


author

Aarti dhillon

Content Editor

Related News