ਮਣੀਪੁਰ ਓਲੰਪਿਕ ਸੰਘ ਨੇ ਸ਼ੁਰੂ ਕੀਤਾ ਜ਼ਖ਼ਮੀ ਖਿਡਾਰੀਆਂ ਦਾ ਪੁਨਰਵਾਸ
Sunday, Jul 27, 2025 - 01:20 AM (IST)

ਇੰਫਾਲ– ਮਣੀਪੁਰ ਓਲੰਪਿਕ ਸੰਘ (ਐੱਮ. ਓ. ਏ.) ਨੇ ਰਾਜ ਵਿਚ ਪਹਿਲੀ ਵਾਰ ਜ਼ਖ਼ਮੀ ਖਿਡਾਰੀਆਂ ਨੂੰ ਸਰਵਉੱਚ ਸਿਹਤ ਸੇਵਾਵਾਂ ਪ੍ਰਦਾਨ ਕਰ ਕੇ ਪੁਨਰਵਾਸ ਸਹੂਲਤ ਦੀ ਸ਼ੁਰੂਆਤ ਕੀਤੀ। ਐੱਮ. ਓ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਕੇਬਾਜ਼ੀ, ਸਾਈਕਲਿੰਗ, ਤਲਵਾਰਬਾਜ਼ੀ, ਜੂਡੋ, ਕਰਾਟੇ-ਡੋ, ਤਾਈਕਵਾਂਡੋ, ਵੇਟਲਿਫਟਿੰਗ ਤੇ ਵੁਸ਼ੂ ਵਰਗੀਆਂ ਕੁਝ ਖੇਡਾਂ ਵਿਚ ਸੱਟ ਲੱਗਣ ਦਾ ਖਤਰਾ ਹੁੰਦਾ ਹੈ, ਇਸ ਲਈ ਐੱਮ. ਓ. ਏ. ਨੇ ਜ਼ਖ਼ਮੀ ਖਿਡਾਰੀਆਂ ਨੂੰ ਖੁਮਾਨ ਓਲੰਪਿਕ ਸਟੇਡੀਅਮ ਕੰਪਲੈਕਸ ਸਥਿਤ ਐੱਮ. ਓ. ਏ. ਦਫਤਰ ਆਉਣ ਨੂੰ ਕਿਹਾ ਹੈ।
ਸੁਨੀਲ ਐਲੰਗਬਾਮ ਦੇ ਮੁਖੀ ਕੇ. ਬਰੂਨੀ, ਸੀਨੀਅਰ ਉਪ ਮੁਖੀ ਜੀ. ਏ. ਸਨਤੋਂਬਾ ਸ਼ਰਮਾ, ਉਪ ਮੁਖੀ ਐੱਲ. ਜਯੰਤਕੁਮਾਰ ਸਿੰਘ, ਜਨਰਲ ਸਕੱਤਰ ਕਿਰਣ ਕੁਮਾਰ ਥੰਗਜਾਮ, ਖਜ਼ਾਨਚੀ ਡਾ. ਸੁਸ਼ੀਲ ਲੋਈਟੋਂਬਾਮ, ਸੰਯੋਜਕ ਥੋਂਗਸ ਸਮਾਨੰਦਾ ਤੇ ਹੋਰ ਐੱਮ. ਓ. ਏ. ਅਧਿਕਾਰੀਆਂ ਨੇ ਐੱਮ. ਓ. ਏ. ਦਫਤਰ ਵਿਚ ਮੇਸਰਜ਼ ਜੇ. ਐੱਮ. ਸਪੋਰਟਸ (ਆਦਿੱਤਿਆ ਰਾਣੀ ਕਲੀਨਿਕ ਦੀ ਖੇਡ ਡਾਕਟਰੀ ਸ਼ਾਖਾ), ਲੰਗਥਬਲ, ਇੰਫਾਲ ਪੱਛਮੀ ਦੇ ਸਹਿਯੋਗ ਨਾਲ ਖੇਡ ਦੌਰਾਨ ਲੱਗਣ ਵਾਲੀਆਂ ਸੱਟਾਂ ਦੇ ਪੁਨਰਵਾਸ ਕੈਂਪ ਦਾ ਆਯੋਜਨ ਕਰ ਕੇ ਖਿਡਾਰੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ।