Sport's Wrap up 27 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

Sunday, Jan 27, 2019 - 10:18 PM (IST)

Sport's Wrap up 27 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

ਸਪੋਰਟਸ ਡੈੱਕਸ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਨ ਡੇ ਸੀਰੀਜ਼ ਦਾ ਤੀਜਾ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉੱਤਰੇਗੀ। ਆਸਟਰੇਲੀਆ ਓਪਨ 'ਚ ਨੋਵਾਕ ਜੇਕੋਵਿਚ ਨਡਾਲ ਨੂੰ ਹਰਾ ਦਿੱਤਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗੀ ਟੀਮ ਇੰਡੀਆ

PunjabKesari
ਭਾਰਤੀ ਟੀਮ ਆਸਟਰੇਲੀਆ ਵਿਚ ਆਪਣੀ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿਚ ਵੀ ਵਨ ਡੇ ਵਿਚ ਆਪਣੀ ਜੈਤੂ ਲੈਅ ਨੂੰ ਬਰਕਰਾਰ ਰੱਖੇਗੀ ਤੇ ਉਸਦਾ ਟੀਚਾ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾਉਣ ਦਾ ਹੋਵੇਗਾ। ਕਪਤਾਨ ਵਿਰਾਟ ਕੋਹਲੀ ਤੀਜੇ ਵਨ ਡੇ ਵਿਚ ਹੀ ਸੀਰੀਜ਼ ਦਾ ਨਿਪਟਾਰਾ ਕਰਨਾ ਚਾਹੇਗਾ ਕਿਉਂਕਿ ਉਸ ਨੂੰ ਸੀਰੀਜ਼ ਦੇ ਆਖਰੀ ਦੋ ਵਨ ਡੇ ਤੇ ਉਸ ਤੋਂ ਬਾਅਦ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਭਾਰਤ ਨੇ ਪਹਿਲੇ ਦੋ ਮੈਚਾਂ ਵਿਚ ਮੇਜ਼ਬਾਨ ਟੀਮ ਨੂੰ ਆਸਾਨੀ ਨਾਲ ਹਰਾ ਦਿੱਤਾ ਹੈ। ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਨੇਪੀਅਰ ਵਿਚ 8 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਇੱਥੇ ਉਸਨੇ ਦੂਜੇ ਵਨ ਡੇ ਵਿਚ 90 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਦੋਵਾਂ ਹੀ ਮੈਚਾਂ ਵਿਚ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਬਹੁਤ ਹੀ ਮਾੜੀ ਰਹੀ, ਜਦਕਿ ਇਸ ਸੀਰੀਜ਼ ਤੋਂ ਪਹਿਲਾਂ ਉਸ ਨੇ ਸ਼੍ਰੀਲੰਕਾ ਦਾ ਵਨ ਡੇ ਸੀਰੀਜ਼ ਵਿਚ 3-0 ਨਾਲ ਸਫਾਇਆ ਕੀਤਾ ਸੀ। ਭਾਰਤੀ ਕਪਤਾਨ ਤੀਜੇ ਮੈਚ ਵਿਚ ਵੀ ਉਸੇ ਟੀਮ ਨਾਲ ਉਤਰਨਾ ਚਾਹੇਗਾ, ਜਿਸ ਨੇ ਦੂਜਾ ਮੈਚ ਬਹੁਤ ਹੀ ਆਸਾਨੀ ਨਾਲ ਜਿੱਤਿਆ। 


ਗ੍ਰੇਗਰੀ ਦੀ ਗਰਲਫ੍ਰੈਂਡ ਹੈ ਸਭ ਤੋਂ ਸੁੰਦਰ, ਟੂ ਪੀਸ ਬਿਕਨੀ 'ਚ ਰਹਿਣਾ ਕਰਦੀ ਹੈ ਪਸੰਦ

PunjabKesari
ਨੀਦਰਲੈਂਡ ਦੇ ਸਟਾਰ ਫੁੱਟਬਾਲਰ ਗ੍ਰੇਗਰੀ ਵੈਨ ਡੇਰ ਵੇਲ ਦੀ ਗਰਲਫ੍ਰੈਂਡ ਰੋਜ ਬਰਟਰਾਮ ਇਨ੍ਹਾਂ 'ਚ ਖੂਬ ਚਰਚਾਂ 'ਚ ਹੈ। ਰੋਜ ਬੈਲਜ਼ੀਅਮ ਦੀ ਇਹ ਪਹਿਲੀ ਮਾਡਲ ਹੈ ਜਿਸ ਨੇ ਮਸ਼ਹੂਰ ਮੈਹਜੀਨ ਸਪੋਟਰਸ ਇਲੀਸਟੇਟਡ (ਐੱਸ. ਆਈ.) ਦੇ ਕਵਰ 'ਤੇ ਜਗ੍ਹਾ ਬਣਾਉਣ 'ਚ ਸਫਲਤਾ ਹਾਸਲ ਕੀਤੀ। 24 ਸਾਲ ਦੀ ਰੋਜ 13 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ ਸੀ। ਉਹ ਐੱਮ. ਐਂਡ. ਐੱਮ., ਲੋਰੇਲਏ ਹੰਕੀਮੋਲਰ, ਪ੍ਰੀਮਾਰਕ ਦੇ ਲਈ ਵੀ ਮਾਡਲਿੰਗ ਕਰ ਚੁੱਕੀ ਹੈ। ਰੋਜ ਨੂੰ ਟੂ ਪੀਸ ਬਿਕਨੀ ਬਹੁਤ ਪਸੰਦ ਹੈ। ਉਸਦਾ ਇੰਸਟਾਗ੍ਰਾਮ ਅਕਾਊਂਟ ਉਸਦੀ ਬਿਕਨੀ ਫੋਟੋਜ਼ ਨਾਲ ਭਰਿਆ ਹੋਇਆ ਹੈ।

ਸਰਫਰਾਜ਼ 'ਤੇ ਨਸਲੀ ਟਿੱਪਣੀ ਲਈ 4 ਮੈਚਾਂ ਦੀ ਪਾਬੰਦੀ

PunjabKesari
ਆਈ. ਸੀ. ਸੀ. ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ 'ਤੇ ਦੱਖਣੀ ਅਫਰੀਕੀ ਆਲਰਾਊਂਡਰ ਐਂਡਿਲੇ ਫੇਲਕਵਾਓ ਵਿਰੁੱਧ ਨਸਲੀ ਟਿੱਪਣੀ ਕਰਨ ਲਈ 4 ਮੈਚਾਂ ਦੀ ਪਾਬੰਦੀ ਲਾ ਦਿੱਤੀ ਹੈ। ਸਰਫਰਾਜ਼ ਨੇ ਮੰਨਿਆ ਕਿ ਮੰਗਲਵਾਰ ਨੂੰ ਡਰਬਨ ਵਿਚ ਦੱਖਣੀ ਅਫਰੀਕਾ ਵਿਰੁੱਧ ਦੂਜੇ ਵਨ ਡੇ ਦੌਰਾਨ ਹੋਈ ਘਟਨਾ ਨਾਲ ਉਸ ਨੇ ਆਈ. ਸੀ. ਸੀ. ਦੇ ਖਿਡਾਰੀਆਂ ਦੀ ਨਸਲੀ ਵਿਰੋਧੀ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਹੁਣ ਇਹ 31 ਸਾਲਾ ਖਿਡਾਰੀ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੀ ਮੌਜੂਦਾ ਵਨ ਡੇ ਲੜੀ ਦੇ ਬਚੇ ਹੋਏ ਦੋ ਮੈਚਾਂ ਵਿਚ ਨਹੀਂ ਖੇਡ ਸਕੇਗਾ। ਇਸ ਤੋਂ ਇਲਾਵਾ ਉਹ ਇਕ ਫਰਵਰੀ ਤੋਂ ਸ਼ੁਰੂ ਹੋ ਰਹੀ ਟੀ-20 ਕੌਮਾਂਤਰੀ ਲੜੀ ਦੇ ਪਹਿਲੇ ਦੋ ਮੈਚਾਂ ਵਿਚ ਵੀ ਨਹੀਂ ਖੇਡ ਸਕੇਗਾ।

ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ ਰਿਸ਼ਭ ਪੰਤ ਦੀ ਗਰਲਫ੍ਰੈਂਡ

PunjabKesari
ਭਾਰਤੀ ਟੀਮ ਦੇ ਨਵੇਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਬੀਤੇ ਦਿਨ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਸ ਨੂੰ ਆਪਣੀ ਨਵੀਂ ਗਰਲਫ੍ਰੈਂਡ ਨਾਲ ਮਿਲਵਾਇਆ ਸੀ। ਅਮੇਟੀ ਯੂਨੀਵਰਸਿਟੀ 'ਚ ਪੜ੍ਹਦੀ ਈਸ਼ਾ ਲੰਮੇ ਸਮੇਂ ਤੋਂ ਰਿਸ਼ਭ ਪੰਤ ਨੂੰ ਜਾਣਦੀ ਹੈ। ਦੱਸਿਆ ਜਾਂਦਾ ਹੈ ਕਿ ਈਸ਼ਾ ਵੀ ਉਤਰਾਖੰਡ ਤੋਂ ਹੈ। ਇਸ ਦੌਰਾਨ ਈਸ਼ਾ ਤੇ ਰਿਸ਼ਭ ਪੰਤ 'ਚ ਨਜ਼ਦੀਕੀਆਂ ਬਣਨ 'ਚ ਦੇਰੀ ਨਹੀਂ ਲੱਗੀ। ਈਸ਼ਾ ਬਹੁਤ ਸੁੰਦਰ ਹੈ। ਦੇਖਣ 'ਚ ਉਹ ਕਿਸੇ ਵੀ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਲੱਗਦੀ।

'ਖੇਲੋ ਇੰਡੀਆ' ਨਾਲ ਗਰੀਬ ਪਰਿਵਾਰਾਂ ਦੇ ਹੁਨਰ ਆਏ ਸਾਹਮਣੇ : ਪੀ. ਐੱਮ. ਮੋਦੀ

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਲੋ ਇੰਡੀਆ ਵਿਚ ਹਿੱਸਾ ਲੈਣ ਲਈ ਬੇਨਤੀ ਕਰਦਿਆਂ ਐਤਵਾਰ ਨੂੰ ਕਿਹਾ ਕਿ ਇਸ ਨਾਲ ਪੇਂਡੂ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਹੁਨਰ ਸਾਹਮਣੇ ਆਏ ਹਨ। ਸ਼੍ਰੀ ਮੋਦੀ ਨੇ ਆਕਾਸ਼ਵਾਣੀ 'ਤੇ ਆਪਣੇ ਹਰ ਮਹੀਨੇ ਹੋਣ ਵਾਲੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 52ਵੇਂ ਸੈਸ਼ਨ ਵਿਚ ਕਿਹਾ ਕਿ ਇਸ ਵਾਰ 'ਖੇਲੋ ਇੰਡੀਆ' ਵਿਚ ਬਹੁਤ ਸਾਰੇ ਛੋਟੀ ਉਮਰ ਦੇ ਅਤੇ ਨੌਜਵਾਨ ਖਿਡਾਰੀ ਖੁੱਲ੍ਹ ਕੇ ਸਾਹਮਣੇ ਆਏ ਹਨ। ਜਨਵਰੀ ਮਹੀਨੇ ਵਿਚ ਪੁਣੇ ਵਿਖੇ 'ਖੇਲੋ ਇੰਡੀਆ ਯੂਥ ਖੇਡਾਂ' ਦੇ ਦੂਜੇ ਸੈਸ਼ਨ ਵਿਚ 18 ਖੇਡਾਂ ਵਿਚ ਤਕਰੀਬਨ 6000 ਖਿਡਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਦਾ ਮਾਹੌਲ ਬਣੇਗਾ ਤਾਂ ਨੌਜਵਾਨ ਦੇਸ਼ ਤੇ ਦੁਨੀਆ ਭਰ ਵਿਚ ਆਪਣੀ ਸਮਰੱਥਾ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਣਗੇ। 


ਭਾਰਤ ਰਤਨ ਲਈ ਮੇਜਰ ਧਿਆਨਚੰਦ ਦੀ ਅਣਦੇਖੀ ਤੋਂ ਹਾਕੀ ਦੇ ਧਾਕੜ ਦੁਖੀ

PunjabKesari
ਇਕ ਵਾਰ ਫਿਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਲਈ ਮੇਜਰ ਧਿਆਨਚੰਦ ਦੀ ਅਣਦੇਖੀ ਹੋਣ ਤੋਂ ਦੁਖੀ ਹਾਕੀ ਧਾਕੜਾਂ ਨੇ ਕਿਹਾ ਕਿ ਭਾਰਤ ਨੂੰ ਖੇਡ ਮੈਪ 'ਤੇ ਪਛਾਣ ਦਿਵਾਉਣ ਵਾਲੀ ਖੇਡ ਦੇ ਖਿਡਾਰੀ ਨੂੰ ਇਸ ਤਰ੍ਹਾਂ ਅੱਖੋਂ ਪਰੋਖੇ ਕਰਨਾ 'ਮੰਦਭਾਗਾ' ਹੈ। ਪਿਛਲੀ ਯੂ. ਪੀ. ਏ. ਸਰਕਾਰ ਨੇ 2014 ਵਿਚ ਭਾਰਤ ਰਤਨ ਲਈ ਖੇਡ ਖੇਤਰ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਮਲ ਕੀਤਾ। ਖੇਡਾਂ ਵਿਚ ਹਾਲਾਂਕਿ ਪਹਿਲਾ ਤੇ ਹੁਣ ਤਕ ਦਾ ਇਕਲੌਤਾ ਭਾਰਤ ਰਤਨ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦਿੱਤਾ ਗਿਆ ਹੈ। ਧਿਆਨਚੰਦ ਦੇ ਬੇਟੇ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹੁਣ ਉਮੀਦ ਹੀ ਛੱਡ ਦਿੱਤੀ ਹੈ।

ਮਾਰਿਨ ਰਿਟਾਇਰ ਹਰਟ, ਸਾਇਨਾ ਬਣੀ ਚੈਂਪੀਅਨ

PunjabKesari
ਅੱਠਵੀਂ ਸੀਡ ਸਾਇਨਾ ਨੇਹਵਾਲ ਦੀ ਕਿਸਮਤ ਨੇ ਜ਼ਬਰਦਸਤ ਸਾਥ ਦਿੱਤਾ ਤੇ ਉਸ ਨੇ ਐਤਵਾਰ ਨੂੰ ਫਾਈਨਲ ਵਿਚ ਆਪਣੀ ਪੁਰਾਣੀ ਵਿਰੋਧੀ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਦੇ ਰਿਟਾਇਰ ਹਰਟ ਹੋਣ ਨਾਲ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਸਾਬਕਾ ਨੰਬਰ ਇਕ ਭਾਰਤੀ ਖਿਡਾਰਨ ਫਾਈਨਲ 'ਚ ਪੰਜਵੀਂ ਸੀਡ ਮਾਰਿਨ ਵਿਰੁੱਧ 10 ਮਿੰਟਾਂ ਵਿਚ 4-10 ਨਾਲ ਪਿਛੜੀ ਹੋਈ ਸੀ ਕਿ ਮਾਰਿਨ ਨੇ ਸੱਟ ਕਾਰਨ ਮੈਚ ਛੱਡ ਦਿੱਤਾ ਤੇ ਸਾਇਨਾ ਨੇ ਨਵੇਂ ਸਾਲ ਵਿਚ ਆਪਣਾ ਪਹਿਲਾ ਖਿਤਾਬ ਜਿੱਤ ਲਿਆ।

ਜੋਕੋਵਿਚ ਰਿਕਾਰਡ 7ਵੀਂ ਵਾਰ ਬਣਿਆ ਆਸਟਰੇਲੀਅਨ ਓਪਨ ਚੈਂਪੀਅਨ

PunjabKesari
ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਚੋਟੀ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਐਤਵਾਰ ਨੂੰ ਲਗਾਤਾਰ ਸੈੱਟਾਂ ਵਿਚ 6-3, 6-2, 6-3 ਨਾਲ ਹਰਾ ਕੇ ਰਿਕਾਰਡ 7ਵੀਂ ਵਾਰ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। 31 ਸਾਲਾ ਜੋਕੋਵਿਚ ਨੇ ਫਾਈਨਲ ਵਿਚ 31 ਸਾਲਾ ਨਡਾਲ ਨੂੰ ਆਪਣੀ ਜ਼ਬਰਦਸਤ ਸਰਵਿਸ, ਸ਼ਕਤੀਸ਼ਾਲੀ ਬੇਸਲਾਈਨ ਖੇਡ ਤੇ ਕ੍ਰਾਸ ਕੋਰਟ ਸ਼ਾਟਾਂ ਨਾਲ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ। ਵਿਸ਼ਵ ਦੇ ਚੋਟੀ ਦੇ ਦੋ ਖਿਡਾਰੀਆਂ ਵਿਚਾਲੇ ਬਲਾਕਬਸਟਰ ਮੁਕਾਬਲੇ ਦੀ ਉਮੀਦ ਕੀਤੀ ਜਾ ਰਹੀ ਸੀ, ਜਿਸ ਨੂੰ ਜੋਕੋਵਿਚ ਨੇ 2 ਘੰਟੇ 4 ਮਿੰਟ ਵਿਚ ਪੂਰੀ ਤਰ੍ਹਾਂ ਇਕਪਾਸੜ ਬਣਾ ਦਿੱਤਾ ਤੇ ਆਪਣਾ 15ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ।

ਪਾਕਿ ਨੇ ਦੱ. ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ

PunjabKesari
ਦੱਖਣੀ ਅਫਰੀਕਾ ਤੇ ਪਾਕਿਸਤਾਨ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਅੱਜ ਚੌਥਾ ਮੈਚ ਜੋਹਾਨਸਬਰਗ 'ਚ ਖੇਡਿਆ ਗਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 165 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਉਸਮਾਨ ਖਾਨ ਨੇ 7 ਓਵਰਾਂ 'ਚ 35 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਤੇ ਇਮਾਮ ਉਲ ਹੱਕ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 71 ਦੌੜਾਂ 'ਚ 6 ਚੌਕੇ ਤੇ 1 ਛੱਕਾ ਲਗਾਇਆ।ਪਾਕਿਸਤਾਨ ਤੇ ਦੱਖਣੀ ਅਫਰੀਕਾ ਹੁਣ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ 2-2 ਨਾਲ ਬਰਾਬਰੀ 'ਤੇ ਹੈ ਤੇ ਆਖਰੀ ਮੈਚ ਹੁਣ 30 ਜਨਵਰੀ ਨੂੰ ਖੇਡਿਆ ਜਾਵੇਗਾ। 


ਵਿੰਡੀਜ਼ ਨੇ ਇੰਗਲੈਂਡ ਨੂੰ 381 ਦੌੜਾਂ ਨਾਲ ਹਰਾਇਆ

PunjabKesari
ਆਫ ਸਪਿਨਰ ਰੋਸਟਨ ਚੇਜ਼ (60 ਦੌੜਾਂ 'ਤੇ 8 ਵਿਕਟਾਂ) ਦੇ ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਸ਼ਨੀਵਾਰ ਨੂੰ 381 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।  ਵਿੰਡੀਜ਼ ਨੇ ਇੰਗਲੈਂਡ ਸਾਹਮਣੇ 628 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ, ਜਿਸਦਾ ਪਿੱਛਾ ਕਰਦਿਆਂ ਮਹਿਮਾਨ ਟੀਮ 80.4 ਓਵਰਾਂ ਵਿਚ 246 ਦੌੜਾਂ 'ਤੇ ਸਿਮਟ ਗਈ। ਚੇਜ਼ ਨੇ ਧਮਾਕੇਦਾਰ  ਪ੍ਰਦਰਸ਼ਨ ਕਰਦਿਆਂ 21.4 ਓਵਰਾਂ ਵਿਚ 60 ਦੌੜਾਂ 'ਤੇ 8 ਵਿਕਟਾਂ ਲੈ ਕੇ ਇੰਗਲੈਂਡ ਨੂੰ ਢੇਰ ਕਰ ਦਿੱਤਾ ਤੇ ਟੈਸਟ ਕ੍ਰਿਕਟ ਵਿਚ ਆਪਣੀਆਂ 50 ਵਿਕਟਾਂ ਵੀ ਪੂਰੀਆਂ ਕਰ ਲਈਆਂ।


Related News