ਭਾਰਤ ਨੂੰ ਸਪਿਨਰ ਦਿਵਾਉਣਗੇ ਜਿੱਤ : ਐਥਰਟਨ

Sunday, Jan 21, 2024 - 07:26 PM (IST)

ਲੰਡਨ–ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਐਥਰਟਨ ਦਾ ਸਾਹਮਣਾ ਹੈ ਕਿ ਭਾਰਤ ਦਾ ਸ਼ਾਨਦਾਰ ਸਪਿਨ ਹਮਲਾ ਬੇਨ ਸਟੋਕਸ ਐਂਡ ਕੰਪਨੀ ਵਿਰੁੱਧ 5 ਮੈਚਾਂ ਦੀ ਘਰੇਲੂ ਲੜੀ ਵਿਚ ਉਸ ਨੂੰ ਜਿੱਤ ਦਿਵਾਏਗਾ। ਪਹਿਲਾ ਟੈਸਟ ਵੀਰਵਾਰ ਤੋਂ ਹੈਦਰਾਬਾਦ ਵਿਚ ਸ਼ੁਰੂ ਹੋਵੇਗਾ। ਇੰਗਲੈਂਡ ਨੇ ਭਾਰਤ ਵਿਚ ਅਭਿਆਸ ਮੈਚ ਖੇਡਣ ਦੀ ਬਜਾਏ ਆਬੂਧਾਬੀ ਵਿਚ ਤਿਆਰੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ ਵਿਚ ਸਿਰਫ ਜੈਕ ਲੀਚ ਹੀ ਤਜਰਬੇਕਾਰੀ ਸਪਿਨਰ ਹੈ ਜਦਕਿ ਟਾਮ ਹਾਰਟਲੇ, ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਘੱਟ ਤਜਰਬੇਕਾਰੀ ਹੈ। ਭਾਰਤੀ ਟੀਮ ਵਿਚ ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਵਰਗੇ ਸਪਿਨਰ ਸ਼ਾਮਲ ਹਨ। ਐਥਰਟਨ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਭਾਰਤ ਜਿੱਤ ਜਾਵੇਗਾ। ਉਸਦੇ ਸਪਿਨਰ ਇੰਗਲੈਂਡ ਤੋਂ ਬਿਹਤਰ ਹਨ ਤੇ ਅੰਤ ਵਿਚ ਇਹ ਫੈਸਲਾਕੁੰਨ ਚੀਜ਼ ਰਹੇਗੀ।’’

ਇਹ ਵੀ ਪੜ੍ਹੋਇੰਡੀਆ ਓਪਨ ਦੇ ਫਾਈਨਲ ’ਚ ਹਾਰੇ ਸਾਤਵਿਕ-ਚਿਰਾਗ
ਇੰਗਲੈਂਡ ਨੇ ਭਾਰਤ ਵਿਚ ਆਖਰੀ ਲੜੀ 2012 ਵਿਚ ਜਿੱਤੀ ਸੀ ਜਦੋਂ ਗ੍ਰੀਮ ਸਵਾਨ ਤੇ ਮੋਂਟੀ ਪਨੇਸਰ ਨੇ ਭਾਰਤੀ ਸਪਿਨਰਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ। ਐਥਰਟਨ ਨੇ ਕਿਹਾ,‘‘ਜੇਕਰ ਤੁਸੀਂ ਭਾਰਤ ਜਾਓ ਤਾਂ ਸਪਿਨਰ ਵੱਡੀ ਭੂਮਿਕਾ ਨਿਭਾਉਂਦਾ ਹੈ। ਇਤਿਹਾਸ ਦੇਖੋ ਤਾਂ ਅਜਿਹਾ ਹੋਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਅਜਿਹਾ ਹਮੇਸ਼ਾ ਹੀ ਰਹੇਗਾ। ਭਾਰਤ ਕੋਲ ਬਹੁਤ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲਾ ਵੀ ਹੈ।’’
ਉਸ ਨੇ ਕਿਹਾ,‘‘ਭਾਰਤ ਦੇ ਚਾਰ ਸਪਿਨਰ ਇੰਗਲੈਂਡ ਦੇ ਸਪਿਨਰਾਂ ਤੋਂ ਬਹੁਤ ਵੱਖ ਹਨ। ਉਸਦੇ ਕੋਲ ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਦੇ ਰੂਪ ਵਿਚ ਖੱਬੇ ਹੱਥ ਦੇ ਦੋ ‘ਫਿੰਗਰ’ ਸਪਿਨਰ ਹਨ। ਉਸਦੇ ਕੋਲ ਕੁਲਦੀਪ ਯਾਦਵ ਦੇ ਰੂਪ ਵਿਚ ਆਰਮ ਸਪਿਨਰ ਹੈ ਤੇ ਆਰ. ਅਸ਼ਵਿਨ ਆਲਟਾਈਮ ਮਹਾਨ ਸਪਿਨਰਾਂ ਵਿਚੋਂ ਇਕ ਹੈ।’’

ਇਹ ਵੀ ਪੜ੍ਹੋਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਉਸ ਨੇ ਕਿਹਾ,‘‘ਇੰਗਲੈਂਡ ਕੋਲ ਜੈਕ ਲੀਚ ਦੇ ਰੂਪ ਵਿਚ ਇਕ ਬਿਹਤਰ ਖੱਬੇ ਹੱਥ ਦਾ ਸਪਿਨਰ ਹੈ ਪਰ ਫਿਰ ਉਸਦੇ ਕੋਲ ਘੱਟ ਤਜਰਬੇਕਾਰ ਸਪਿਨਰ ਟਾਮ ਹਾਰਟਲੇ, ਸ਼ੋਏਬ ਬਸ਼ੀਰ ਤੇ ਰੇਹਾਨ ਅਹਿਮਦ ਮੌਜੂਦ ਹਨ।’’
ਐਥਰਟਨ ਨੇ ਕਿਹਾ,‘‘ਇਹ ਦੌਰਾ ਉਸਦੇ ਲਈ ਚੁਣੌਤੀਪੂਰਨ ਹੋਵੇਗਾ ਪਰ ਚੋਣਕਾਰਾਂ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਹਨ।’’ ਭਾਰਤ ਵਿਚ ਪਹਿਲੇ ਦਿਨ ਤੋਂ ਹੀ ਪਿੱਚ ਦੇ ਟਰਨ ਲੈਣ ਦੀ ਉਮੀਦ ਹੈ, ਜਿਸ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਦੀ ਵੀ ਵੱਡੀ ਪ੍ਰੀਖਿਆ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News