ਅਸੀਂ ਜਿਹੜੇ ਸਪਿਨਰਾਂ ਨੂੰ ਚੁਣਿਆ ਹੈ, ਉਹ ਸਾਨੂੰ ਭਾਰਤ ਨੂੰ ਹਰਾਉਣਾ ਦਾ ਸਰਵਸ੍ਰੇਸ਼ਠ ਮੌਕਾ ਦਿੰਦੇ ਹਨ : ਸਟੋਕਸ

Tuesday, Jan 30, 2024 - 07:10 PM (IST)

ਅਸੀਂ ਜਿਹੜੇ ਸਪਿਨਰਾਂ ਨੂੰ ਚੁਣਿਆ ਹੈ, ਉਹ ਸਾਨੂੰ ਭਾਰਤ ਨੂੰ ਹਰਾਉਣਾ ਦਾ ਸਰਵਸ੍ਰੇਸ਼ਠ ਮੌਕਾ ਦਿੰਦੇ ਹਨ : ਸਟੋਕਸ

ਵਿਸ਼ਾਖਾਪਟਨਮ– ਭਾਰਤ ਨੂੰ 5 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲਿਆਂ ਵਿਚ 28 ਦੌੜਾਂ ਨਾਲ ਹਰਾਉਣ ਵਾਲੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਇਸ ਦੌਰੇ ਤੋਂ ਪਹਿਲਾਂ ਹੀ ਕਿਹਾ ਸੀ ਕਿ ਟੀਮ ਵਿਚ ਜਿਹੜੇ ਖਿਡਾਰੀਆਂ ਦੀ ਚੋਣ ਹੋਈ ਹੈ, ਉਹ ਭਾਰਤ ਨੂੰ ਉਸਦੀ ਧਰਤੀ ’ਤੇ ਹਰਾਉਣ ਦਾ ਸਾਨੂੰ ਸਰਵਸ੍ਰੇਸ਼ਠ ਮੌਕਾ ਦੇਣ ਵਿਚ ਸਮਰੱਥ ਹੈ। ਟਾਮ ਹਾਰਟਲੀ ਨੇ ਆਪਣੇ ਪਹਿਲੇ ਟੈਸਟ ਵਿਚ ਹੀ ਭਾਰਤ ਦੀ ਦੂਜੀ ਪਾਰੀ ਵਿਚ 7 ਵਿਕਟਾਂ ਲੈ ਕੇ ਇੰਗਲੈਂਡ ਨੂੰ 28 ਦੌੜਾਂ ਨਾਲ ਯਾਦਗਾਰ ਜਿੱਤ ਦਿਵਾਉਣ ਵਿਚ ਅਹਿਮਭੂਮਿਕਾ ਨਿਭਾਈ। ਇੰਗਲੈਂਡ ਦੀ ਟੀਮ ਹੈਦਰਾਬਾਦ ਵਿਚ ਖੇਡੇ ਗਏ ਪਹਿਲੇ ਟੈਸਟ ਵਿਚ ਸਿਰਫ ਇਕ ਤੇਜ਼ ਗੇਂਦਬਾਜ਼ ਮਾਰਕ ਵੁਡ ਦੇ ਨਾਲ ਮੈਦਾਨ ’ਚ ਉਤਰੀ ਤੇ ਉਸਦੀ ਇਹ ਰਣਨੀਤੀ ਕਾਮਯਾਬ ਰਹੀ। ਸਟੋਕਸ ਨੇ ਭਾਰਤ ਵਿਰੁੱਧ 5 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਦਿੱਤੀ ਇੰਟਰਵਿਊ ਵਿਚ ਕਿਹਾ ਸੀ, ‘‘ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਗੈਰ-ਤਜਰਬੇਕਾਰ ਨੂੰ ਜ਼ਿਆਦਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਵਿਚ ਹਾਲਾਂਕਿ ਕੋਈ ਸ਼ੱਕ ਨਹੀਂ ਹੈ ਕਿ ਤਜਰਬੇਕਾਰ ਖਿਡਾਰੀ ਖਾਸ ਕਰਕੇ ਇਨ੍ਹਾਂ ਹਾਲਾਤ ਵਿਚ ਵੱਧ ਸਹਿਜ ਮਹਿਸੂਸ ਕਰਦਾ ਹੈ।’’

ਇਹ ਵੀ ਪੜ੍ਹੋ- ਫਰੀਦਕੋਟ ਦੀ ਧੀ ਨੇ ਚਮਕਾਇਆ ਪੰਜਾਬ ਦਾ ਨਾਂ, 'ਖੇਲੋ ਇੰਡੀਆ ਯੂਥ ਗੇਮ' 'ਚ ਜਿੱਤਿਆ ਕਾਂਸੀ ਦਾ ਤਮਗਾ
ਉਸ ਨੇ ਕਿਹਾ, ‘‘ਇਸ ਦੌਰੇ ਲਈ ਅਸੀਂ ਜਿਹੜੇ ਸਪਿਨਰਾਂ ਨੂੰ ਚੁਣਿਆ ਹੈ, ਸਾਨੂੰ ਲੱਗਦਾ ਹੈ ਕਿ ਉਹ ਸਾਨੂੰ ਭਾਰਤ ਨੂੰ ਹਰਾਉਣ ਦਾ ਸਭ ਤੋਂ ਚੰਗਾ ਮੌਕਾ ਦੇਣਗੇ। ਮੇਰੇ ਲਈ, ਇਹ ਸਿਰਫ ਸਪਿਨਰਾ ਦੇ ਬਾਰੇ ਵਿਚ ਨਹੀਂ ਹੈ। ਇਹ ਉਸਦੇ ਕੋਲ ਮੌਜੂਦ ਪ੍ਰਤਿਭਾ ਨੂੰ ਸਮਝਣਾ ਤੇ ਉਨ੍ਹਾਂ ਨੂੰ ਉੱਥੇ ਜਾ ਕੇ ਉਸ ਪ੍ਰਤਿਭਾ ਨੂੰ ਪੇਸ਼ ਕਰਨ ਦੀ ਛੋਟ ਦੇਣ ਦੇ ਬਾਰੇ ਵਿਚ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਨਤੀਜੇ ਦੇ ਬਾਰੇ ਵਿਚ ਜ਼ਿਆਦਾ ਚਿੰਤਾ ਕੀਤੇ ਬਿਨਾਂ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਨ।’’

ਇਹ ਵੀ ਪੜ੍ਹੋ- ਸ਼ਮਰ ਜੋਸੇਫ ਪੈਰ ਦੀ ਉਂਗਲੀ ਦੀ ਸੱਟ ਕਾਰਨ ILT20 ਤੋਂ ਬਾਹਰ
ਇਸ ਲੜੀ ਤੋਂ ਪਹਿਲਾਂ ਇੰਗਲੈਂਡ ਦੇ ਖੇਮੇ ਵਿਚ ਸਪਿਨ ਗੇਂਦਬਾਜ਼ਾਂ ਦਾ ਗੈਰ-ਤਜਰਬੇਕਾਰ ਹੋਣਾ ਚਰਚਾ ਵਿਚ ਸੀ ਪਰ ਸਟੋਕਸ ਨੇ ਕਿਹਾ ਕਿ ਉਹ ਅਜਿਹੀਆਂ ਗੱਲਾਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੇ ਹਨ। ਉਸ ਨੇ ਕਿਹਾ, ‘‘ਇਕ ਗੇਂਦਬਾਜ਼ ਦੇ ਤੌਰ ’ਤੇ ਤੁਹਾਡੀ ਵਿਕਟ ਲੈਣੀ ਪੈਂਦੀ ਹੈ। ਇਕ ਬੱਲੇਬਾਜ਼ ਦੇ ਤੌਰ ’ਤੇ ਤੁਹਾਡਾ ਕੰਮ ਦੌੜਾਂ ਬਣਾਉਣਾ ਹੁੰਦਾ ਹੈ। ਇਸਦੇ ਬਾਰੇ ਵਿਚ ਇਸ ਤੋਂ ਵੱਧ ਸੋਚਣ ਨਾਲ ਚੀਜ਼ਾਂ ਗੁੰਝਲਦਾਰ ਹੋਣ ਲੱਗਦੀਆਂ ਹਨ। ਮੈਂ ਖਿਡਾਰੀਆਂ ਦੇ ਮਨ ਤੋਂ ਨਤੀਜੇ ਨੂੰ ਲੈ ਕੇ ਡਰ ਤੇ ਚਿੰਤਾ ਨੂੰ ਦੂਰ ਕਰ ਰਿਹਾ ਹਾਂ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News