Birthday Special : ਅਸ਼ਵਿਨ ਨੂੰ ਐਵੇਂ ਹੀ ਨਹੀਂ ਕਿਹਾ ਜਾਂਦਾ ਸਪਿਨਰ ਦਾ ਧਾਕੜ, ਰਿਕਾਰਡ ਭਰਦੇ ਨੇ ਹਾਮੀ
Friday, Sep 17, 2021 - 01:15 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 17 ਸਤੰਬਰ 1986 ਨੂੰ ਹੋਇਆ ਸੀ। ਚੇਨਈ 'ਚ ਪੈਦਾ ਹੋਏ ਅਸ਼ਵਿਨ ਨੇ ਆਪਣੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਨਾ ਸਿਰਫ਼ ਟੀਮ 'ਚ ਜਗ੍ਹ ਬਣਾਈ ਸਗੋਂ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤ ਤੋਂ ਕੱਢ ਕੇ ਜਿੱਤ ਦਿਵਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ। ਹਾਲ ਹੀ 'ਚ ਅਸ਼ਿਵਨ ਨੂੰ ਭਾਰਤ ਦੀ ਟੀ-20 ਵਰਲਡ ਕੱਪ ਟੀਮ ਲਈ ਵੀ ਚੁਣਿਆ ਗਿਆ ਹੈ। ਆਓ ਜਾਣਦੇ ਹਾਂ ਅਸ਼ਵਿਨ ਦੇ ਕ੍ਰਿਕਟ ਕਰੀਅਰ ਦੇ ਕੁਝ ਖ਼ਾਸ ਰਿਕਾਰਡਸ ਬਾਰੇ-
ਇਹ ਵੀ ਪੜ੍ਹੋ : NOAC : ਅੰਮ੍ਰਿਤਸਰ ਦੀ ਹਰਮਿਲਨ ਨੇ 1500 ਮੀਟਰ ਦੌੜ ’ਚ ਰਿਕਾਰਡ ਤੋੜ ਕੇ ਜਿੱਤਿਆ ਖ਼ਿਤਾਬ
* ਅਸ਼ਵਿਨ ਨੇ ਡੈਬਿਊ ਟੈਸਟ 'ਚ 9 (3/81, 6/47) ਵਿਕਟਾਂ ਝਟਕਾਈਆਂ ਜੋ ਨਰਿੰਦਰ ਹਿਰਵਾਨੀ (8/61, 8/75) ਦੇ ਬਾਅਦ ਡੈਬਿਊ ਟੈਸਟ 'ਚ ਕਿਸੇ ਭਾਰਤੀ ਗੇਂਦਬਾਜ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਹੈ।
* ਅਸ਼ਵਿਨ ਨੇ ਪਿਛਲੇ ਸਾਲ ਨਵੰਬਰ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 300 ਵਿਕਟਾਂ ਲੈਣ ਦਾ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਆਸਟਰੇਲੀਆਈ ਧਾਕੜ ਡੇਨਿਸ ਲਿਲੀ ਨੂੰ ਪਛਾੜਿਆ ਸੀ। ਲਿਲੀ ਨੇ 56 ਟੈਸਟ ਮੈਚਂ 'ਚ 300 ਵਿਕਟਾਂ ਪੂਰੀਆਂ ਪੂਰੀਆਂ ਕੀਤੀਆਂ ਜਦਕਿ ਅਸ਼ਵਿਨ ਨੇ ਆਪਣੇ 54ਵੇਂ ਟੈਸਟ ਮੈਚ 'ਚ ਹੀ ਇਹ ਉਪਲੱਬਧੀ ਹਾਸਲ ਕੀਤੀ।
* ਅਸ਼ਵਿਨ ਸੱਜੇ ਹੱਥ ਦੇ ਬੱਲੇਬਾਜ਼ ਹੋਣ ਦੇ ਨਾਲ-ਨਾਲ ਸੱਜੇ ਹੱਥ ਦੇ ਆਫ਼ ਬ੍ਰੇਕ ਗੇਂਦਬਾਜ਼ ਵੀ ਹਨ। ਉਹ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 50, 100 ਜਾਂ 150 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਹਨ।
* ਅਸ਼ਵਿਨ ਦੇ ਨਾਂ ਸਿਰਫ਼ 13 ਟੈਸਟ ਸੀਰੀਜ਼ (36 ਮੈਚ) 'ਚ ਸਭ ਤੋਂ ਜ਼ਿਆਦਾ ਵਾਰ ਮੈਨ ਆਫ਼ ਦਿ ਮੈਚ ਜਿੱਤਣ ਦਾ ਰਿਕਾਰਡ ਹੈ। ਇਹ ਉਪਲੱਬਧੀ ਇਸ ਲਈ ਵੀ ਖ਼ਾਸ ਮੰਨੀ ਜਾਂਦੀ ਹੈ ਕਿਉਂਕਿ ਸਚਿਨ ਤੇਂਦੁਲਕ ਨੇ 74 ਟੈਸਟ ਸੀਰੀਜ਼ 'ਚ 200 ਟੈਸਟ ਮੈਚ ਖੇਡ ਕੇ ਤੇ ਸਹਿਵਾਗ ਨੇ 39 ਸੀਰੀਜ਼ 'ਚ 104 ਟੈਸਟ ਖੇਡ ਕੇ 5-5 ਵਾਰ ਸੀਰੀਜ਼ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਸਨ।
* ਅਸ਼ਵਿਨ 4 ਮੈਚਾਂ ਦੀ ਕਿਸੇ ਟੈਸਟ ਸੀਰੀਜ਼ 'ਚ 2 ਵਾਰ 50 ਜਾਂ ਉਸ ਤੋਂ ਜ਼ਿਆਦਾ ਦੀ ਪਾਰੀ ਦੇ ਇਲਾਵਾ ਗੇਂਦਬਾਜ਼ੀ 'ਚ ਵੀ 2 ਵਾਰ ਜਾਂ 5 ਜਾਂ ਉਸ ਤੋਂ ਜ਼ਿਆਦਾ ਵਿਕਟ ਲੈਣ ਦਾ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਹਨ।
* 2013 'ਚ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ 'ਚ ਅਸ਼ਵਿਨ ਨੇ 29 ਵਿਕਟਾਂ ਲਈਆਂ ਤੇ ਅਜਿਹਾ ਕਰਕੇ ਉਹ 4 ਮੈਚਾਂ ਦੀ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਬਣੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।