IPL 2020 ਨੂੰ ਲੈ ਕੇ ਬੋਲੇ ਸੋਰਵ ਗਾਂਗੁਲੀ, ਜਾਣੋਂ ਕੀ ਕੁਝ ਕਿਹਾ

04/12/2020 1:00:19 PM

ਨਵੀਂ ਦਿੱਲੀ : ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਇਸ ਮਹਾਮਾਰੀ ਦਾ ਪ੍ਰਭਾਵ ਇੰਨੀ ਰਫਤਾਰ ਨਾਲ ਫੈਲਿਆ ਕਿ ਹਰ ਖੇਡ ਪ੍ਰਤੀਯੋਗਿਤਾ ਨੂੰ ਜਾਂ ਤਾਂ ਮੁਲਤਵੀ ਕਰਨਾ ਪਿਆ ਜਾਂ ਰੱਦ ਕਰਨਾ ਪਿਆ। ਇਸ ਵਿਸ਼ਵ ਪੱਧਰੀ ਮਹਾਮਾਰੀ ਦੀ ਵਜ੍ਹਾ ਤੋਂ ਪੂਰੀ ਦੁਨੀਆ ਵਿਚ ਇਕ ਲੱਖ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਲੱਖਾਂ ਲੋਕ ਇਸ ਦੀ ਲਪੇਟ ’ਚ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਗਾਜ਼ 29 ਅਪ੍ਰੈਲ ਤੋਂ ਹੋਣਾ ਸੀ ਪਰ ਬੀ. ਸੀ. ਸੀ. ਆਈ. ਨੇ ਇਸ ਨੂੰ 15 ਅਪ੍ਰੈਲ ਤਕ ਦੇ ਲਈ ਮੁਲਤਵੀ ਕਰ ਦਿੱਤਾ। ਹੁਣ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਟੂਰਨਾਮੈਂਟ ਨੂੰ ਅੱਗੇ ਦੇ ਲਈ ਖਿਸਕਾਇਆ ਜਾ ਸਕਦਾ ਹੈ।

PunjabKesari

ਮੀਡੀਆ ਰਿਪੋਰਟਸ ਮੁਤਾਬਕ ਭਾਰਤ ਸਰਕਾਰ 21 ਦਿਨ ਦੇ ਲਾਕਡਾਊਨ ਨੂੰ 15 ਹੋਰ ਦਿਨਾਂ ਲਈ ਵਧਾ ਰਹੀ ਹੈ। 21 ਦਿਨ ਦਾ ਲਾਕਡਾਊਨ 14 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ, ਜੇਕਰ ਲਾਕਡਾਊਨ ਵੱਧਦਾ ਹੈ ਤਾਂ ਆਈ. ਪੀ. ਐੱਲ. ਵੀ ਖੁਦ ਹੀ ਮੁਲਤਵੀ ਹੋ ਜਾਵੇਗਾ।ਆਈ. ਪੀ. ਐੱਲ. ਨੂੰ ਲੈ ਕੇ ਅਪਡੇਟ ਦਿੰਦਿਆ ਸੌਰਵ ਗਾਂਗੁਲੀ ਨੇ ਇਕ ਨਿਊਜ਼ ਵੈਬਸਾਈਟ ਦੇ ਹਵਾਲੇ ਤੋਂ ਕਿਹਾ, ‘‘ਵਰਤਮਾਨ ਸਥਿਤੀਆਂ ਪੂਰੀ ਦੁਨੀਆ ਵਿਚ ਕਿਸੇ ਵੀ ਖੇਡ ਦੇ ਲਈ ਸਹੀ ਨਹੀਂ ਹਨ। ਆਈ. ਪੀ. ਐੱਲ. ਇਸ ਲਈ ਵੀ ਸੰਭਵ ਨਹੀਂ ਹੈ ਕਿਉਂਕਿ ਵਿਦੇਸ਼ੀ ਖਿਡਾਰੀਆਂ ਨੂੰ ਵੀ ਲਿਆਉਣਾ ਬਹੁਤ ਮੁਸ਼ਕਿਲ ਹੈ।’’

PunjabKesari

ਉਸ ਨੇ ਕਿਹਾ ਕਿ ਅਸੀਂ ਹਾਲਾਤਾਂ ’ਤੇ ਨਜ਼ਰ ਰੱਖ ਰਹੇ ਹਾਂ। ਫਿਲਹਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਅਤੇ ਅਜੇ ਕਹਿਣ ਨੂੰ ਵੀ ਕੀ ਹੈ? ਸਾਰੇ ਏਅਰਪੋਰਟ ਬੰਦ ਹਨ, ਲੋਕ ਆਪਣੇ ਘਰਾਂ ਵਿਚ ਕੈਦ ਹਨ, ਸਾਰੇ ਦਫਤਰ ਬੰਦ ਹਨ, ਕੋਈ ਕਿਤੇ ਆ ਜਾ ਨਹੀਂ ਸਕਦਾ। ਅਜਿਹਾ ਲੱਗ ਰਿਹਾ ਹੈ ਕਿ ਮੱਧ ਤਕ ਇਹ ਹਾਲਾਤ ਰਹਿਣਗੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਕਿਸੇ ਵੀ ਤਰ੍ਹਾਂ ਦੇ ਖੇਡ ਈਵੈਂਟ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਗਾਂਗੁਲੀ ਨੇ ਇਹ ਵੀ ਸੰਕੇਤ ਦਿੱਤੇ ਕਿ ਇਸ ਟੂਰਨਾਮੈਂਟ ਦੀਆਂ ਨਵੀਂਆਂ ਤਾਰੀਖਾਂ ਤੇਅ ਹੋਣਗੀਆਂ,  ਜਿਸ ਦਾ ਜਲਦੀ ਐਲਾਨ ਹੋਵੇਗਾ। ਟੀਮ ਦੇ ਸਾਰੇ ਮਾਲਕਾਂ ਦੀ ਬੀ. ਸੀ. ਸੀ. ਆਈ. ਅਧਿਕਾਰੀਆਂ ਦੇ ਨਾਲ ਪਿਛਲੇ ਮਹੀਨੇ ਕਾਨਫਰੰਸ ਕਾਲ ’ਤੇ ਬੈਠਕ ਹੋਈ ਸੀ। ਗਾਂਗੁਲੀ ਨੇ ਕਿਹਾ ਕਿ ਮੈਂ ਸੋਮਵਾਰ (13 ਅਪ੍ਰੈਲ) ਤਕ ਬੀ. ਸੀ. ਸੀ. ਆਈ. ਦੇ ਹੋਰ ਅਧਿਕਾਰੀਆਂ ਨਾਲ ਗੱਲ ਕਰ ਕੇ ਕੁਝ ਪੱਕਾ ਕਹਿ ਸਕਾਂਗਾ।


Ranjit

Content Editor

Related News