ਐਥਲੇਟਿਕ ਬਿਲਬਾਓ ਨੇ ਕੈਡਿਜ ਨੂੰ 4-0 ਨਾਲ ਹਰਾਇਆ

Tuesday, Feb 16, 2021 - 10:59 AM (IST)

ਐਥਲੇਟਿਕ ਬਿਲਬਾਓ ਨੇ ਕੈਡਿਜ ਨੂੰ 4-0 ਨਾਲ ਹਰਾਇਆ

ਮੈਡਰਿਡ (ਭਾਸ਼ਾ) : ਐਥਲੇਟਿਕ ਬਿਲਬਾਓ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਕੈਡਿਜ ਨੂੰ 4-0 ਨਾਲ ਹਰਾ ਕੇ ਫਿਰ ਤੋਂ ਜਿੱਤ ਦੀ ਰਾਹ ਫੜੀ। ਬਿਲਬਾਓ ਪਿਛਲੇ ਚਾਰ ਮੈਚਾਂ ਵਿਚ ਜਿੱਤ ਦਰਜ ਨਹੀਂ ਕਰ ਸਕਿਆ ਸੀ ਪਰ ਇਸ ਮੈਚ ਵਿਚ ਉਸ ਦੀ ਟੀਮ ਸ਼ੁਰੂ ਤੋਂ ਹਾਵੀ ਹੋ ਗਈ। ਉਸ ਵੱਲੋਂ ਅਲੈਕਸ ਬੇਰੇਂਗੁਏਰ ਨੇ ਪਹਿਲੇ ਹਾਫ ਵਿਚ ਦੋ ਗੋਲ ਕੀਤੇ।

ਉਨ੍ਹਾਂ ਦੇ ਇਲਾਵਾ ਓਨਾਈ ਲੋਪੇਜ ਅਤੇ ਇਨਾਕੀ ਵਿਲੀਅਮਸ ਨੇ ਗੋਲ ਦਾਗੇ। ਇਸ ਜਿੱਤ ਨਾਲ ਬਿਲਬਾਓ ਲੀਗ ਦੀ ਅੰਕ ਸੂਚੀ ਵਿਚ 10ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਕੈਡਿਜ ਦੀ ਇਹ ਲਗਾਤਾਰ ਤੀਜੀ ਹਾਰ ਹੈ, ਜਿਸ ਨਾਲ ਉਹ 15ਵੇਂ ਸਥਾਨ ’ਤੇ ਖ਼ਿਸਕ ਗਿਆ ਹੈ। ਐਟਲੇਟਿਕੋ ਮੈਡਰਿਡ ਸਪੈਨਿਸ਼ ਲੀਗ ਵਿਚ 21 ਮੈਚਾਂ ਵਿਚ 54 ਅੰਕ ਦੇ ਨਾਲ ਸਿਖ਼ਰ ’ਤੇ ਕਾਬਿਜ ਹੈ। ਉਸ ਦੇ ਬਾਅਦ ਰੀਆਲ ਮੈਡਰਿਡ ਦਾ ਨੰਬਰ ਆਉਂਦਾ ਹੈ, ਜਿਸ ਦੇ 23 ਮੈਚਾਂ ਵਿਚੋਂ 49 ਅੰਕ ਹਨ।


author

cherry

Content Editor

Related News