ਸਪੈਨਿਸ਼ ਫੁੱਟਬਾਲ ਬੌਸ ਭ੍ਰਿਸ਼ਟਾਚਾਰ ਦੇ ਦੋਸ਼ ''ਚ ਗ੍ਰਿਫਤਾਰ

07/22/2017 12:24:09 AM

ਮੈਡ੍ਰਿਡ— ਸਪੇਨ ਫੁੱਟਬਾਲ ਸੰਘ ਦੇ ਮੁਖੀ ਤੇ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਦੇ ਮੁਖੀ ਐਂਜੇਲ ਮਾਰੀਆ ਵਿਲਾਰ ਨੂੰ ਉਸ ਦੇ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹ ਬਿਨਾਂ ਜ਼ਮਾਨਤ ਦੇ ਜਾਂਚ ਪੂਰੀ ਹੋਣ ਤਕ ਹਿਰਾਸਤ 'ਚ ਹੀ ਰਹੇਗਾ।
ਸਪੈਨਿਸ਼ ਸੁਪਰੀਮ ਕੋਰਟ ਨੇ ਇਸ ਦਾ ਹੁਕਮ ਦਿੱਤਾ ਹੈ। ਵਿਲਾਰ ਤੋਂ ਇਲਾਵਾ ਉਸ ਦੇ ਬੇਟੇ ਗੋਰਕਰ ਤੇ ਦੋ ਹੋਰਨਾਂ ਅਧਿਕਾਰੀਆਂ ਨੂੰ ਵੀ ਵੱਖ-ਵੱਖ ਦਫਤਰਾਂ 'ਚ ਪੁਲਸ ਨੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਚਾਰਾਂ ਅਧਿਕਾਰੀਆਂ 'ਤੇ ਦਸਤਾਵੇਜ਼ਾਂ ਨਾਲ ਛੇੜਛਾੜ ਤੇ ਗਲਤ ਤੱਥ ਪੇਸ਼ ਕਰਨ ਦਾ ਦੋਸ਼ ਹੈ।
ਮਾਮਲੇ ਦੀ ਜਾਂਚ ਕਰ ਰਹੇ ਮੈਜਿਸਟ੍ਰੇਟ ਸਾਂਤਿਆਗੋ ਪੇਡ੍ਰਾਜ ਨੇ ਲਿਖਤੀ ਆਦੇਸ਼ 'ਚ ਕਿਹਾ ਕਿ ਵਿਲਾਰ ਦੇ ਦੇਸ਼ ਛੱਡ ਕੇ ਭੱਜਣ ਦਾ ਡਰ ਹੈ। ਅਜਿਹੇ ਵਿਚ ਜਦੋਂ ਤਕ ਮਾਮਲੇ ਦੀ ਜਾਂਚ ਨਹੀਂ ਹੋ ਜਾਂਦੀ, ਉਸ ਨੂੰ ਆਪਣੇ ਬੇਟੇ ਨਾਲ ਹਿਰਾਸਤ 'ਚ ਰੱਖਿਆ ਜਾਵੇਗਾ। 
ਆਰ. ਐੈੱਫ. ਆਈ. ਐੱਫ. ਸਪੈਨਿਸ਼ ਸੰਘ ਤੇ ਟੇਨੇਰਾਈਫ ਫੁੱਟਬਾਲ ਸੰਘ ਨੇ ਇਸ ਮਾਮਲੇ ਵਿਚ ਹੁਣ ਤਕ ਜਨਤਕ ਤੌਰ 'ਤੇ ਬਿਆਨ ਨਹੀਂ ਦਿੱਤਾ ਹੈ। ਐਥਲੇਟਿਕ ਬਿਲਬਾਓ ਲਈ ਮਿਡਫੀਲਡਰ ਰਹਿ ਚੁੱਕਿਆ ਵਿਲਾਰ ਆਰ. ਐੱਫ. ਈ. ਐੱਫ. ਦਾ 30 ਸਾਲਾਂ ਤੋਂ ਮੁਖੀ ਹੈ ਤੇ ਯੂ. ਈ. ਐੱਫ. ਏ. ਦਾ ਉਪ ਮੁਖੀ ਵੀ ਹੈ। ਪਿਛਲੇ ਸਾਲ ਫੀਫਾ ਦੀ ਖੇਡ ਜ਼ਾਬਤਾ ਕਮੇਟੀ ਨੇ ਉਸ 'ਤੇ ਜਾਂਚ ਵਿਚ ਸਹਿਯੋਗ ਨਾ ਦੇਣ ਦੇ ਦੋਸ਼ ਵਿਚ 26 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਕੀਤਾ ਸੀ। ਇਹ ਜਾਂਚ 2018 ਤੇ 2022 ਵਿਸ਼ਵ ਕੱਪ ਮੇਜ਼ਬਾਨੀ 'ਚ ਭ੍ਰਿਸ਼ਟਾਚਾਰ ਦੇ ਸੰਬੰਧ 'ਚ ਹੈ।


Related News