ਹਿਜਾਬ ਲਈ ਇਰਾਨ ਛੱਡਣ ਵਾਲੀ ਸ਼ਤਰੰਜ ਖਿਡਾਰੀ ਸਾਰਾ ਖਾਦੇਮ ਨੂੰ ਸਪੇਨ ਨੇ ਦਿੱਤੀ ਨਾਗਰਿਕਤਾ
Friday, Jul 28, 2023 - 11:47 AM (IST)
ਸਪੇਨ (ਨਿਕਲੇਸ਼ ਜੈਨ)- ਹਿਜਾਬ ਨਾ ਪਹਿਨਣ ਕਾਰਨ ਸੁਰਖੀਆਂ 'ਚ ਆਈ ਈਰਾਨ ਦੀ ਸ਼ਤਰੰਜ ਖਿਡਾਰਨ ਸਾਰਾ ਖਾਦੇਮ ਨੂੰ ਹੁਣ ਸਪੇਨ ਦੀ ਨਾਗਰਿਕਤਾ ਮਿਲ ਗਈ ਹੈ। ਇਰਾਨ ਦੀ ਚੋਟੀ ਦੀ ਮਹਿਲਾ ਖਿਡਾਰਨ ਸਾਰਾ ਖਾਦੇਮ ਨੇ ਪਿਛਲੇ ਸਾਲ ਵਿਸ਼ਵ ਸ਼ਤਰੰਜ ਕੱਪ ਦੌਰਾਨ ਹਿਜਾਬ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਰਾਨ ਵਾਪਸ ਨਾ ਆਉਣ ਦੀਆਂ ਧਮਕੀਆਂ ਵੀ ਮਿਲੀਆਂ ਸਨ, ਜਿਸ ਕਾਰਨ ਕਜ਼ਾਕਿਸਤਾਨ ਦੀ ਪੁਲਸ ਨੂੰ ਉਸ ਸਮੇਂ ਉਨ੍ਹਾਂ ਦੇ ਹੋਟਲ ਦੀ ਸੁਰੱਖਿਆ ਵੀ ਦੇਣੀ ਪਈ ਸੀ।
ਇਹ ਵੀ ਪੜ੍ਹੋ- ਅਨੁਰਾਗ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ
ਇੱਥੋਂ ਤੱਕ ਕਿ ਇਰਾਨ 'ਚ ਰਹਿੰਦੇ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਕਈ ਧਮਕੀਆਂ ਮਿਲੀਆਂ ਹਨ ਪਰ ਇਰਾਨ ਲਈ ਅੰਤਰਰਾਸ਼ਟਰੀ ਤਮਗਾ ਜਿੱਤਣ ਵਾਲੀ 26 ਸਾਲਾ ਸਾਰਾ ਨੇ ਮੌਜੂਦਾ ਇਰਾਨੀ ਕ੍ਰਾਂਤੀ ਤੋਂ ਪ੍ਰਭਾਵਿਤ ਅਤੇ ਸਮਰਥਨ ਦੇ ਬਾਅਦ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜਨਵਰੀ 'ਚ ਡਾ. ਸਾਰਾ ਨੇ ਸਪੇਨ 'ਚ ਸ਼ਰਨ ਲੈਣ ਦਾ ਫ਼ੈਸਲਾ ਕੀਤਾ ਅਤੇ ਹੁਣ ਸਪੇਨ ਦੀ ਸਰਕਾਰ ਨੇ ਖ਼ਾਸ ਸ਼ਰਤਾਂ ਤਹਿਤ ਉਨ੍ਹਾਂ ਨੂੰ ਸਪੇਨ ਦੀ ਨਾਗਰਿਕਤਾ ਦਿੱਤੀ ਹੈ।
ਦੇਸ਼ ਦੇ ਸਰਕਾਰੀ ਜਰਨਲ ਆਫ਼ ਦਿ ਸਟੇਟ (ਬੀ.ਓ.ਈ) 'ਚ ਖਾਦੇਮ ਦੇ ਪੂਰੇ ਨਾਂ ਦੀ ਵਰਤੋਂ ਕਰਦੇ ਹੋਏ ਨਿਆਂ ਮੰਤਰੀ ਪਿਲਰ ਲੋਪ ਨੇ ਕਿਹਾ,"ਸ਼੍ਰੀਮਤੀ ਸਰਸਦਤ ਖਾਦੇਮਲਸ਼ਰੀਹ ਨਾਲ ਸਬੰਧਤ ਅਸਧਾਰਨ ਹਾਲਾਤਾਂ ਦੇ ਜਵਾਬ 'ਚ, ਅਸੀਂ ਉਨ੍ਹਾਂ ਨੂੰ ਸਪੈਨਿਸ਼ ਨਾਗਰਿਕਤਾ ਦਿੱਤੀ ਹੈ।"
🤍 @saraakhadem representará a España en las competiciones internacionales.
Fue reconocida con el XVIII #PremioClaraCampoamor de @MADRID el pasado #8M2023 como símbolo de la lucha de las mujeres iraníes.
♟ Feliz #DíaMundialdelAjedrez #WorldChessDay https://t.co/BH48mWv6Ch pic.twitter.com/BQZPZJam7D
— Igualdad ▫ Ayuntamiento de Madrid (@MadridIgualdad) July 20, 2023
ਆਪਣੇ ਖੇਡ ਕਰੀਅਰ 'ਚ ਸਾਰਾ ਅੰਡਰ 12 ਅਤੇ 16 ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ, ਉਨ੍ਹਾਂ ਦੇ ਨਾਂ ਵਿਸ਼ਵ ਜੂਨੀਅਰ 'ਚ ਦੋ ਉਮਰ ਵਰਗ ਏਸ਼ੀਅਨ ਖਿਤਾਬ ਵੀ ਰਹੇ ਹਨ ਅਤੇ ਵਿਸ਼ਵ ਸ਼ਤਰੰਜ ਓਲੰਪੀਆਡ 'ਚ ਇਰਾਨ ਦੀ ਮੁੱਖ ਖਿਡਾਰਨ ਸੀ। ਸਾਰਾ ਨੇ ਸਪੇਨ ਦਾ ਧੰਨਵਾਦ ਕਰਦੇ ਹੋਏ ਕਿਹਾ, "ਮੇਰੇ 'ਤੇ ਆਪਣਾ ਫ਼ੈਸਲਾ ਵਾਪਸ ਲੈਣ ਲਈ ਬਹੁਤ ਦਬਾਅ ਸੀ ਪਰ ਜਦੋਂ ਮੈਂ ਹਿਜਾਬ ਪਹਿਨਿਆ ਤਾਂ ਮੈਂ ਸਾਰਾ ਨਹੀਂ ਸੀ, ਇਸ ਲਈ ਮੈਨੂੰ ਆਪਣੇ ਫ਼ੈਸਲੇ 'ਤੇ ਪਛਤਾਵਾ ਨਹੀਂ ਹੈ।"
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8