ਸਪੇਨ ਨੂੰ ਸਵੀਡਨ ਦੇ ਹਾਰਨ ਦਾ ਫ਼ਾਇਦਾ, ਪੁਰਤਗਾਲ ਨੇ ਆਇਰਲੈਂਡ ਨਾਲ ਖੇਡਿਆ ਡਰਾਅ
Saturday, Nov 13, 2021 - 10:53 AM (IST)
ਮੈਡ੍ਰਿਡ- ਸਪੇਨ, ਪੁਰਤਗਾਲ ਤੇ ਕ੍ਰੋਏਸ਼ੀਆ ਵਿਸ਼ਵ ਕੱਪ ਫੁੱਟਬਾਲ 'ਚ ਜਗ੍ਹਾ ਪੱਕੀ ਕਰਨ ਤੋਂ ਇਕ ਮੈਚ ਦੂਰ ਹਨ ਜਦਕਿ ਸਡੀਵਨ ਨੂੰ ਉਲਟਫੇਰ ਭਰੀ ਹਾਰ ਨਾਲ ਵੱਡਾ ਝਟਕਾ ਲੱਗਾ ਹੈ। ਸਪੇਨ ਨੇ ਗਰੁੱਪ ਬੀ ਦੇ ਯੂਨਾਨ ਨੂੰ 1-0 ਨਾਲ ਹਰਾਇਆ ਜਿਸ ਨਾਲ ਉਹ ਸਵੀਡਨ ਨੂੰ ਇਕ ਅੰਕ ਨਾਲ ਪਿੱਛੇ ਛੱਡਣ 'ਚ ਸਫਲ ਰਿਹਾ।
ਸਵੀਡਨ ਨੂੰ ਪਹਿਲਾਂ ਹੀ ਬਾਹਰ ਹੋ ਚੁੱਕੀ ਜਾਰਜੀਆ ਦੀ ਟੀਮ ਤੋਂ 0-2 ਨਾਲ ਹਾਰ ਝਲਣੀ ਪਈ ਜਿਸ ਨਾਲ ਉਹ ਦੂਜੇ ਸਥਾਨ 'ਤੇ ਖ਼ਿਸਕ ਗਿਆ। ਸਪੇਨ ਐਤਵਾਰ ਨੂੰ ਸਵੀਡਨ ਦੀ ਮੇਜ਼ਬਾਨੀ ਕਰੇਗਾ ਤੇ ਉਸ ਨੂੰ ਕੁਆਲੀਫਾਈ ਕਰਨ ਲਈ ਸਿਰਫ਼ ਹਾਰ ਤੋਂ ਬਚਣਾ ਹੋਵੇਗਾ। ਐਤਵਾਰ ਨੂੰ ਤਿੰਨ ਮੁਕਾਬਲਿਆਂ ਨਾਲ ਤਿੰਨ ਟੀਮਾਂ ਦੇ ਸਥਾਨ ਪੱਕੇ ਹੋ ਜਾਣਗੇ। ਪੁਰਤਗਾਲ ਨੇ ਗਰੁੱਪ ਏ 'ਚ ਆਇਰਲੈਂਡ ਨਾਲ ਗੋਲ ਰਹਿਤ ਡਰਾਅ ਖੇਡਿਆ ਜਿਸ ਨਾਲ ਹੁਣ ਉਸ ਦਾ ਸਾਹਮਣਾ ਸਰਬੀਆ ਨਾਲ ਹੋਵੇਗਾ ਜੋ ਫੈਸਲਾਕੁੰਨ ਮੈਚ ਹੋਵੇਗਾ।