ਸਪੇਨ ਨੇ ਫਾਰੋ ਆਈਲੈਂਡ ਨੂੰ 4-0 ਨਾਲ ਹਰਾਇਆ
Monday, Sep 09, 2019 - 02:33 PM (IST)

ਗਿਜੋਨ— ਰੌਦ੍ਰਿਗੋ ਅਤੇ ਪਾਕੋ ਅਲਕਾਸੇਰ ਦੇ ਦੋ-ਦੋ ਗੋਲ ਦੀ ਮਦਦ ਨਾਲ ਸਪੇਨ ਨੇ ਫਾਰੋ ਆਈਲੈਂਡ ਨੂੂੂੂੰ 4-0 ਨਾਲ ਹਰਾ ਕੇ 2020 ਫੁੱਟਬਾਲ ਕੁਆਲੀਫਾਇਰ ’ਚ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ ਹੈ। ਕਪਤਾਨ ਸਰਜੀਓ ਰਾਮੋਸ ਦਾ ਇਹ 167ਵਾਂ ਮੈਚ ਸੀ ਜਿਨ੍ਹਾਂ ਨੇ ਸਪੇਨ ਲਈ ਸਭ ਤੋਂ ਜ਼ਿਆਦਾ 167 ਮੈਚ ਖੇਡਣ ਦੇ ਇਕੇਰ ਸੈਸੀਲਾਸ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਹੁਣ ਸਪੇਨ ਗਰੁੱਪ ਐੱਫ ’ਚ ਦੂਜੇ ਸਥਾਨ ’ਤੇ ਕਾਬਜ ਸਵੀਡਨ ਤੋਂ 7 ਅੰਕ ਅੱਗੇ ਹੈ। ਸਵੀਡਨ ਨੂੰ ਨਾਰਵੇ ਨੇ 1-1 ਨਾਲ ਡਰਾਅ ’ਤੇ ਰੋਕਿਆ। ਮੈਚ ਤੋਂ ਪਹਿਲਾਂ ਸਾਬਕਾ ਕੋਚ ਲੁਈਸ ਐਨਰਿਕ ਦੀ ਬੇਟੀ ਜਾਨਾ ਦੀ ਯਾਦ ’ਚ ਇਕ ਮਿੰਟ ਦਾ ਮੌਨ ਰਖਿਆ ਗਿਆ ਜਿਸ ਦਾ 9 ਸਾਲਾਂ ਦੀ ਉਮਰ ’ਚ ਹੱਡੀਆਂ ਦੇ ਕੈਂਸਰ ਕਾਰਨ ਪਿਛਲੇ ਹਫਤੇ ਦਿਹਾਂਤ ਹੋ ਗਿਆ।