ਸਪੇਨ ਨੇ ਜਰਮਨੀ ਨੂੰ ਹਰਾ ਕੇ ਯੂਰਪੀ ਅੰਡਰ-21 ਖਿਤਾਬ ਜਿੱਤਿਆ
Monday, Jul 01, 2019 - 12:10 PM (IST)

ਉਡਾਈਨ— ਸਪੇਨ ਨੇ ਪਿਛਲੀ ਵਾਰ ਦੇ ਜੇਤੂ ਜਰਮਨੀ ਨੂੰ 2-1 ਨਾਲ ਹਰਾ ਕੇ ਐਤਵਾਰ ਨੂੰ ਇੱਥੇ ਰਿਕਾਰਡ ਪੰਜਵੀਂ ਵਾਰ ਯੂਰਪੀ ਅੰਡਰ-21 ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ । ਸਪੇਨ ਵੱਲੋਂ ਫੈਬਾਈਨ ਰੁਈਜ਼ ਅਤੇ ਦਾਨੀ ਓਲਮੋ ਨੇ ਗੋਲ ਕੀਤੇ। ਰੂਈਜ਼ ਨੇ ਸਤਵੇਂ ਮਿੰਟ 'ਚ ਹੀ ਸਪੇਨ ਨੂੰ ਬੜ੍ਹਤ ਦਿਵਾ ਦਿੱਤੀ ਸੀ ਜਦਕਿ ਓਲਮੋ ਨੇ 69ਵੇਂ ਮਿੰਟ 'ਚ ਗੋਲ ਕਰਕੇ ਦੋ ਸਾਲ ਪਹਿਲਾਂ ਜਰਮਨੀ ਦੇ ਹੱਥੋਂ 1-0 ਨਾਲ ਮਿਲੀ ਹਾਰ ਦਾ ਬਦਲਾ ਲੈ ਲਿਆ। ਨਦੀਮ ਅਮੀਰੀ ਨੇ ਮੈਚ ਖਤਮ ਹੋਣ ਦੇ ਦੋ ਮਿੰਟ ਪਹਿਲਾਂ ਜਰਮਨੀ ਲਈ ਇਕਮਾਤਰ ਗੋਲ ਕੀਤਾ ਪਰ ਇਸ ਨਾਲ ਹਾਰ ਦਾ ਅੰਤਰ ਹੀ ਘੱਟ ਹੋ ਸਕਿਆ। ਸਪੇਨ ਨੇ ਇਸ ਤੋਂ ਪਹਿਲਾਂ 2013 'ਚ ਖਿਤਾਬ ਜਿੱਤਿਆ ਸੀ। ਉਸ ਨੇ ਸਭ ਤੋਂ ਜ਼ਿਆਦਾ ਵਾਰ ਖਿਤਾਬ ਜਿੱਤਣ ਦੇ ਇਟਲੀ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।