ਸੈਗ ਖੇਡਾਂ 'ਚ ਭਾਰਤ ਨੇ 4 ਤਮਗਿਆਂ ਨਾਲ ਕੀਤੀ ਜ਼ਬਰਦਸਤ ਸ਼ੁਰੂਆਤ

12/03/2019 12:06:47 PM

ਸਪੋਰਟਸ ਡੈਸਕ— ਭਾਰਤੀ ਐਥਲੀਟਾਂ ਨੇ 13ਵੀਆਂ ਦੱਖਣੀ ਏਸ਼ੀਆਈ ਖੇਡਾਂ (ਸੈਗ) 'ਚ ਸੋਮਵਾਰ ਪਹਿਲੇ ਦਿਨ ਜ਼ਬਰਦਸਤ ਸ਼ੁਰੂਆਤ ਕਰਦਿਆਂ ਇਕ ਸੋਨ ਸਮੇਤ 4 ਤਮਗੇ ਆਪਣੇ ਨਾਂ ਕਰ ਲਏ। ਭਾਰਤ ਨੇ ਖੇਡਾਂ 'ਚ ਇਕ ਸੋਨ, 2 ਚਾਂਦੀ ਤੇ 1 ਕਾਂਸੀ ਤਮਗਾ ਜਿੱਤਿਆ।PunjabKesari
ਐੱਮ. ਐੱਨ ਸਿਨਿਮੋਲ ਨੇ ਪੁਰਸ਼ਾਂ ਦੀ ਟ੍ਰਾਇਥਲਨ ਈਵੈਂਟ 'ਚ 01:02.51 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਆਪਣੇ ਨਾਂ ਕੀਤਾ ਜਦ ਕਿ ਅਮਵਤਨੀ ਬਿਸ਼ਵਜੀਤ ਸ਼ਰੀਖੋਮ ਨੇ 01:02:59 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਨੇਪਾਲ ਦੇ ਬਸੰਤਾ ਥਾਰੂ ਨੇ ਕਾਂਸੀ ਤਮਗਾ ਜਿੱਤਿਆ ਔਰਤਾਂ ਦੀ ਵਿਅਕਤੀਗਤ ਮੁਕਾਬਲੇ 'ਚ ਭਾਰਤ ਦੀ ਸੋਰੋਜਿਨੀ ਦੇਵੀ  ਨੇ 01:14:00 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਨੇਪਾਲ ਦੇ ਸੋਨੀ ਗੁਰੂੰਗ ਨੇ ਸੋਨ ਤਮਗਾ ਆਪਣੇ ਨਾਂ ਕੀਤਾ। ਭਾਰਤ ਦੀ ਮੋਹਨ ਪ੍ਰਗਿਅਨਾ ਨੇ 01:14:57 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਜਿੱਤਿਆ। ਭਾਰਤ ਨੇ ਸੈਗ ਖੇਡਾਂ 'ਚ 487 ਐਥਲੀਟਾਂ ਦਾ ਦਲ ਉਤਾਰਿਆ ਹੈ ਅਤੇ ਉਹ 15 ਤੋਂ ਜ਼ਿਆਦਾ ਖੇਡਾਂ 'ਚ ਹਿੱਸਾ ਲੈ ਰਿਹਾ ਹੈ।


Related News