ਦੱਖਣੀ ਅਫਰੀਕੀ ਟੀਮ ਨੂੰ ਮਿਲੀ ‘ਮਹਿਲਾ ਜੋਂਟੀ ਰੋਡਸ’, ਛਾਲ ਲਾ ਕੇ ਕੀਤੀ ਜ਼ਬਰਦਸਤ ਕੈਚ (Video)

02/29/2020 2:04:36 PM

ਨਵੀਂ ਦਿੱਲੀ : ਵਰਲਡ ਕ੍ਰਿਕਟ ਵਿਚ ਜ਼ਿਆਦਾਤਰ ਦੱਖਣੀ ਅਫਰੀਕਾ ਆਪਣੀ ਫੀਲਡਿੰਗ ਲਈ ਮਸ਼ਹੂਰ ਹਨ। ਦੌੜਾਂ ਬਚਾਉਣ ਲਈ ਮੈਦਾਨ ’ਤੇ ਉਹ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਕ੍ਰਿਕਟ ਪ੍ਰੇਮੀਆਂ ਨੂੰ ਕਾਫੀ ਪਸੰਦ ਆਉਂਦਾ ਹੈ। ਜੋਂਟੀ ਰੋਡਸ ਤੋਂ ਲੈ ਕੇ ਮੌਜੂਦਾ ਸਮੇਂ ਦੇ ਡੇਵਿਡ ਮਿਲਰ ਵਰਗੇ ਕਈ ਅਫਰੀਕੀ ਖਿਡਾਰੀ ਇਸ ਖੇਤਰ ਵਿਚ ਮਾਹਰ ਹਨ। ਉੱਥੇ ਹੀ ਮਿਸਟਰ 360 ਏ. ਬੀ. ਡਿਵਿਲੀਅਰਜ਼ ਦੀ ਮੁਕਾਬਲੇ ਦੌਰਾਨ ਕੈਚ ਫੜਨ ਦੀ ਕਲਾ ਨਾਲ ਸਾਰੇ ਜਾਣੂ ਹਨ। ਇਸ ਕੜੀ ਵਿਚ ਦੱਖਣੀ ਅਫਰੀਕਾ ਕ੍ਰਿਕਟ ਦੇ ਮਹਿਲਾ ਖਿਡਾਰੀ ਵੀ ਪਿੱਛੇ ਨਹੀਂ ਹਨ। ਆਸਟਰੇਲੀਆ ਵਿਚ ਜਾਰੀ ਵਰਲਡ ਕੱਪ ਟੀ-20 ਵਿਚ ਇਕ ਮਹਿਲਾ ਦੱਖਣੀ ਅਫਰੀਕੀ ਕ੍ਰਿਕਟਰ ਨੇ ਕੁਝ ਅਜਿਹਾ ਹੀ ਕਾਰਨਾਮਾ ਕੀਤਾ ਹੈ।

20 ਸਾਲਾ ਖਿਡਾਰੀ ਲੌਰਾ ਵੋਲਡਵਾਰਡਟ ਨੇ ਟੀਮ ਥਾਈਲੈਂਡ ਖਿਲਾਫ ਮੁਕਾਬਲੇ ਵਿਚ ਬੱਲੇਬਾਜ਼ ਸੋਨਾਤਰੇਨ ਟਿਪੋਚ ਦਾ ਜ਼ਬਰਦਸਤ ਕੈਚ ਫੜਿਆ ਜੋ ਚਰਚਾ ਬਣ ਗਿਆ। ਥਾਈਲੈਂਡ ਦੀ ਪਾਰੀ ਦੌਰਾਨ 7ਵੇਂ ਓਵਰ ਵਿਚ ਅਫਰੀਕੀ ਗੇਂਦਬਾਜ਼ ਨੇ ਬੱਲੇਬਾਜ਼ ਟਿਪੋਚ ਨੂੰ ਇਕ ਫੁਲ-ਟਾਸ ਗੇਂਦ ਸੁੱਟੀ, ਜਿਸ ਨੂੰ ਟਿਪੋਚ ਨੇ ਆਫ ਸਾਈਡ ’ਤੇ ਖੇਲ ਦਿੱਤਾ। ਇਸ ਤੋਂ ਬਾਅਦ ਬਿਹਤਰੀਨ ਛਾਲ ਮਾਰਦੇ ਹੋਏ ਲੌਰਾ ਨੇ ਸ਼ਾਨਦਾਰ ਤਰੀਕੇ ਨਾਲ ਕੈਚ ਫੜ ਲਿਆ। ਕੈਨਬਰਾ ਵਿਚ ਖੇਡੇ ਗਏ ਮੈਚ ਵਿਚ ਅਫਰੀਕਾ ਨੇ ਥਾਈਲੈਂਡ ਨੂੰ 113 ਦੌੜਾਂ ਨਾਲ ਹਰਾ ਦਿੱਤਾ। 196 ਦੌੜਾਂ ਦਾ ਪਿੱਛਾ ਕਰਨ ਉਤਰੀ ਥਾਈਲੈਂਡ 20 ਓਵਰਾਂ ਵਿਚ ਸਿਰਫ 82 ਦੌੜਾਂ ਹੀ ਬਣਾ ਸਕੀ ਸੀ।


Related News