ਦੱ. ਅਫਰੀਕੀ ਤੇਜ਼ ਗੇਂਦਬਾਜ਼ ਨੋਰਤਜੇ ਨੇ ਜਡੇਜਾ ਨੂੰ ਦਿਖਾਈਆਂ ਅੱਖਾਂ, video ਹੋਇਆ ਵਾਇਰਲ

10/12/2019 12:00:57 PM

ਨਵੀਂ ਦਿੱਲੀ :  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ਦੇ ਐੱਮ. ਸੀ. ਏ. ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ 601 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਐਲਾਨ ਕਰ ਦਿੱਤੀ। ਅਜਿਹੇ 'ਚ ਮੈਚ ਦੌਰਾਨ ਟੀਮ ਇੰਡੀਆ ਦੇ ਆਲਰਾਊਂਡਰ ਖਿਡਾਰੀ ਜਡੇਜਾ ਦੇ ਨਾਲ ਦੱਖਣੀ ਅਫਰੀਕਾ ਤੇਜ਼ ਗੇਂਦਬਾਜ਼ ਐਨਰਿਚ ਨੋਰਤਜੇ ਨੇ ਸਲੈਜਿੰਗ ਕੀਤੀ।

ਦਰਅਸਲ, ਭਾਰਤੀ ਟੀਮ ਦਾ ਚੌਥਾ ਵਿਕਟ ਡਿੱਗਣ ਤੋਂ ਬਾਅਦ ਜਡੇਜਾ ਅਤੇ ਕੋਹਲੀ ਕ੍ਰੀਜ਼ 'ਤੇ ਮੌਜੂਦ ਸਨ। ਇਨ੍ਹਾਂ ਦੋਵਾਂ ਵਿਚਾਲੇ ਸਾਂਝੇਦਾਰੀ ਅਫਰੀਕੀ ਗੇਂਦਬਾਜ਼ਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੀ ਸੀ। ਇਸ ਪਾਰੀ ਦੇ 129ਵੇਂ ਓਵਰ ਦੀ ਚੌਥੀ ਗੇਂਦ ਐਨਰਿਚ ਨੋਰਤਜੇ ਨੇ ਬਾਊਂਸਰ ਮਾਰੀ। ਜਿਸ 'ਤੇ ਜਡੇਜਾ ਨੇ ਬੈਠ ਕੇ ਆਪਣਾ ਬਚਾਅ ਕੀਤਾ। ਇਸ ਤੋਂ ਬਾਅਦ ਨੋਰਤਜੇ ਨੇ ਜਡੇਜਾ ਦੀਆਂ ਅੱਖਾਂ ਵਿਚ ਦੇਖਦਿਆਂ ਕੁਝ ਕਿਹਾ, ਜਿਸ 'ਤੇ ਜਡੇਜਾ ਵੀ ਉਸ ਨੂੰ ਅੱਖਾਂ ਦਿਖਾਉਂਦੇ ਦਿਸੇ। ਇਸ ਪਲ ਤੋਂ ਬਾਅਦ ਦੋਵਾਂ ਵਿਚਾਲੇ ਕੁਝ ਗੱਲਬਾਤ ਹੁੰਦੀ ਹੋਈ ਵੀ ਨਜ਼ਰ ਆਈ।


Related News