RSA v IND : ਭਾਰਤੀ ਬੱਲੇਬਾਜ਼ਾਂ ਨੂੰ ਦਿਖਾਉਣਾ ਹੋਵੇਗਾ ਦਮ, ਰਾਹੁਲ ਦੀ ਕਪਤਾਨੀ 'ਤੇ ਰਹਿਣਗੀਆਂ ਨਜ਼ਰਾਂ

Friday, Jan 21, 2022 - 12:26 AM (IST)

RSA v IND : ਭਾਰਤੀ ਬੱਲੇਬਾਜ਼ਾਂ ਨੂੰ ਦਿਖਾਉਣਾ ਹੋਵੇਗਾ ਦਮ, ਰਾਹੁਲ ਦੀ ਕਪਤਾਨੀ 'ਤੇ ਰਹਿਣਗੀਆਂ ਨਜ਼ਰਾਂ

ਪਾਰਲ- ਪਹਿਲੇ ਮੈਚ ਵਿਚ ਹਾਰ ਦੇ ਕਾਰਨ ਭਾਰਤ ਨੂੰ ਜੇਕਰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਨੂੰ ਜ਼ਿੰਦਾ ਰਹਿਣਾ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਸ਼ੁੱਕਰਵਾਰ ਇੱਥੇ ਹੋਣ ਵਾਲੇ ਦੂਜੇ ਵਨ ਡੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ, ਜਿਸ ਵਿਚ ਕੇ. ਐੱਲ. ਰਾਹੁਲ ਦੀ ਕਪਤਾਨੀ ਦੀ ਵੀ ਪਰਖ ਹੋਵੇਗੀ। ਰਾਹੁਲ ਪਹਿਲੇ ਮੈਚ ਵਿਚ ਕਪਤਾਨ ਦੇ ਰੂਪ ਵਿਚ ਅਸਫਲ ਰਹੇ ਅਤੇ ਹੁਣ ਜਦਕਿ ਉਨ੍ਹਾਂ ਨੇ ਟੈਸਟ ਕਪਤਾਨੀ ਦੇ ਦਾਅਵੇਦਾਰਾਂ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ, ਇਸ ਸੀਰੀਜ਼ ਵਿਚ ਉਸਦੇ ਲਈ ਕਾਫੀ ਕੁਝ ਦਾਅ 'ਤੇ ਲੱਗਿਆ ਹੋਵੇਗਾ। ਭਾਰਤੀ ਬੱਲੇਬਾਜ਼ਾਂ ਨੇ ਵੀ ਪਹਿਲੇ ਮੈਚ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਜਿਸ ਨਾਲ ਟੀਮ ਨੂੰ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ ਵਿਰਾਟ ਕੋਹਲੀ ਕਪਤਾਨ ਸਨ ਤਾਂ ਮੱਧ ਕ੍ਰਮ ਦਾ ਪ੍ਰਦਰਸ਼ਨ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਦਾ ਹੱਲ ਅਜੇ ਤੱਕ ਨਹੀਂ ਲੱਭਿਆ ਨਹੀਂ ਜਾ ਸਕਿਆ ਹੈ। 

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ

PunjabKesari
ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅਰਧ ਸੈਂਕੜਾ ਲਗਾਇਆ ਤੇ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਕੋਹਲੀ ਦੇ ਨਾਲ ਮਿਲ ਕੇ ਭਾਰਤ ਦੀਆਂ ਉਮੀਦਾਂ ਜਗਾਈਆਂ ਪਰ ਇਹ ਸਾਂਝੇਦਾਰੀ ਟੁੱਟਦੇ ਹੀ ਹੌਲੀ ਪਿੱਚ 'ਤੇ ਭਾਰਤੀ ਮੱਧ ਕ੍ਰਮ ਬਿਖਰ ਗਿਆ। ਗੇਂਦਬਾਜ਼ੀ ਵਿਚ ਠਾਕੁਰ ਅਸਫਲ ਰਹੇ। ਉਨ੍ਹਾਂ ਨੇ 10 ਓਵਰਾਂ ਵਿਚ 72 ਦੌੜਾਂ 'ਤੇ ਕੋਈ ਵਿਕਟ ਹਾਸਲ ਨਹੀਂ ਕੀਤੀ। ਭੁਵਨੇਸ਼ਵਰ ਕੁਮਾਰ ਨੇ ਵੀ ਵਾਪਸੀ 'ਤੇ ਨਿਰਾਸ਼ ਕੀਤਾ। ਦੋਵਾਂ ਟੀਮਾਂ ਦੇ ਵਿਚ ਸਪਿਨਰਾਂ ਨੇ ਵੀ ਅੰਤਰ ਪੈਦਾ ਕੀਤਾ। ਅਸ਼ਵਿਨ ਤੇ ਚਾਹਲ ਨੇ 20 ਓਵਰਾਂ ਵਿਚ 106 ਦੌੜਾਂ ਦਿੱਤੀਆਂ ਤੇ ਇਕ ਵਿਕਟ ਹਾਸਲ ਕੀਤੀ। ਦੱਖਣੀ ਅਫਰੀਕਾ ਵਲੋਂ ਮਾਰਕਰਾਮ, ਤਬਰੇਜ ਸ਼ਮਸੀ ਤੇ ਕੇਸ਼ਵ ਮਹਾਰਾਜ ਨੇ 26 ਓਵਰ ਕੀਤੇ, 126 ਦੌੜਾਂ ਦਿੱਤੀਆਂ ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਭਾਰਤੀ ਸਪਿਨਰਾਂ ਨੂੰ ਅਗਲੇ ਮੈਚ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ। ਹੁਣ ਦੋਵੇਂ ਮੈਚਾਂ ਵਿਚ ਰਾਹੁਲ ਦੀ ਕਪਤਾਨੀ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। 

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

PunjabKesari

ਪਲੇਇੰਗ ਇਲੈਵਨ :-
ਦੱਖਣੀ ਅਫਰੀਕਾ :- ਕਵਿੰਟਨ ਡੀ ਕਾਕ (ਵਿਕਟਕੀਪਰ), ਜੈਨੇਮਨ ਮਲਾਨ, ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ (ਕਪਤਾਨ), ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਲੁੰਗੀ ਐਨਗਿਡੀ।

ਭਾਰਤ :- ਕੇ. ਐੱਲ. ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਸ਼ਾਰਦੁਲ ਠਾਕੁਰ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News