RSA v IND : ਫੈਸਲਾਕੁੰਨ ਜੰਗ ''ਚ ਭਿੜਨਗੇ ਭਾਰਤ ਤੇ ਦੱਖਣੀ ਅਫਰੀਕਾ

Tuesday, Jan 11, 2022 - 02:32 AM (IST)

RSA v IND : ਫੈਸਲਾਕੁੰਨ ਜੰਗ ''ਚ ਭਿੜਨਗੇ ਭਾਰਤ ਤੇ ਦੱਖਣੀ ਅਫਰੀਕਾ

ਕੇਪਟਾਊਨ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੈਸਟ ਮੈਚ ਵਿਚ ਫੈਸਲਾਕੁੰਨ ਜੰਗ ਹੋਵੇਗੀ। 3 ਮੈਚਾਂ ਦੀ ਇਹ ਸੀਰੀਜ਼ 1-1 ਨਾਲ ਬਰਾਬਰ ਹੈ ਤੇ ਦੋਵੇਂ ਹੀ ਟੀਮਾਂ ਆਖਰੀ ਮੈਚ ਵਿਚ ਜਿੱਤ ਦੇ ਨਾਲ ਸੀਰੀਜ਼ 'ਤੇ ਕਬਜ਼ਾ ਕਰ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਅੰਕ ਸੂਚੀ ਵਿਚ ਉੱਪਰ ਵੱਲ ਵਧਣਾ ਚਾਹੁਣਗੀਆਂ। ਭਾਰਤ ਦੇ ਲਈ ਇਸ ਮੈਚ ਵਿਚ ਜਿੱਤ ਕਈ ਅਰਬਾਂ ਵਿਚ ਮਹੱਤਵਪੂਰਨ ਹੋਵੇਗੀ। ਦਰਅਸਲ, ਭਾਰਤ ਨੇ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਦੱਖਣੀ ਅਫਰੀਕਾ ਵਿਰੁੱਧ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਇਸ ਤੋਂ ਪਹਿਲਾਂ ਪਿਛਲੀਆਂ 3 ਸੀਰੀਜ਼ਾਂ ਵਿਚ ਦੱਖਣੀ ਅਫਰੀਕਾ ਨੇ ਭਾਰਤ ਨੂੰ 2 ਵਿਚ ਹਰਾਇਆ ਸੀ ਜਦਕਿ ਇਕ ਡਰਾਅ ਹੋਈ ਸੀ। 2006-07 ਵਿਚ ਦੱਖਣੀ ਅਫਰੀਕਾ 2-1 ਨਾਲ ਅਤੇ 2013-14 ਵਿਚ 1-0 ਨਾਲ ਜਿੱਤਿਆ ਸੀ ਜਦਕਿ 2010-11 ਵਿਚ ਖੇਡੀ ਸੀਰੀਜ਼ 1-1 ਨਾਲ ਡਰਾਅ ਰਹੀ ਸੀ। 

PunjabKesari

ਇਹ ਖ਼ਬਰ ਪੜ੍ਹੋ-  ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ


ਉੱਥੇ ਹੀ, ਭਾਰਤ 3 ਪੈਨਲਟੀ ਓਵਰਾਂ ਦੇ ਕਾਰਨ ਡਬਲਯੂ. ਟੀ. ਸੀ. ਅੰਕ ਸੂਚੀ ਵਿਚ 3 ਮਹੱਤਵਪੂਰਨ ਅੰਕ ਵੀ ਕਟਵਾ ਚੁੱਕਾ ਹੈ, ਇਸ ਲਈ ਉਸ ਦੇ ਲਈ ਇਸ ਮੈਚ ਵਿਚ ਜਿੱਤ ਦੇ ਨਾਲ ਸੀਰੀਜ਼ ਜਿੱਤਣਾ ਮਹੱਤਵਪੂਰਨ ਹੋਵੇਗਾ। ਉੱਥੇ ਹੀ, ਦੂਜੇ ਪਾਸੇ ਦੱਖਣੀ ਅਫਰੀਕਾ ਦਾ ਟੀਚਾ ਨੰਬਰ ਇਕ ਟੈਸਟ ਡਰਾਅ ਦਾ ਜੇਤੂ ਕ੍ਰਮ ਰੋਕਦੇ ਹੋਏ ਹੋਰਨਾਂ ਮਜ਼ਬੂਤ ਟੀਮਾਂ ਦੇ ਸਾਹਮਣੇ ਇਕ ਉਦਾਹਰਨ ਪੇਸ਼ ਕਰਨਾ ਹੋਵੇਗਾ। ਦੱਖਣੀ ਅਫਰੀਕਾ ਲਈ ਚੰਗੀ ਗੱਲ ਉਸਦੇ ਚੋਟੀ ਤੇ ਮੱਧਕ੍ਰਮ ਦੀ ਬੱਲੇਬਾਜ਼ਾਂ ਤੇ ਤੇਜ਼ ਗੇਂਦਬਾਜ਼ਾਂ ਦਾ ਫਾਰਮ ਵਿਚ ਆਉਦਾ ਹੈ। ਦੱਖਣੀ ਅਫਰੀਕਾ ਦੀ ਦੂਜੇ ਮੈਚ ਵਿਚ ਵੱਡੀ ਜਿੱਤ ਦਾ ਸਿਹਰਾ ਇਨ੍ਹਾਂ ਨੂੰ ਹੀ ਗਿਆ ਸੀ। ਬੱਲੇਬਾਜ਼ੀ ਵਿਚ ਜਿੱਥੇ ਕਪਤਾਨ ਡੀਨ ਐਲਗਰ, ਕੀਗਰ ਪੀਟਰਸਨ ਤੇਂਬਾ ਬਾਵੁਮਾ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਸਨ, ਉੱਥੇ ਹੀ ਨੌਜਵਾਨ ਤੇਜ਼ ਗੇਂਦਬਾਜ਼ ਮਾਰਕ ਜਾਨਸੇਨ, ਤਜਰਬੇਕਾਰ ਕੈਗਿਸੋ ਰਬਾਡਾ, ਡੁਆਨੇ ਓਲੀਵੀਅਰ ਤੇ ਲੂੰਗੀ ਇਨਗਿਡੀ ਨੇ ਘਾਤਕ ਗੇਂਦਬਾਜ਼ੀ ਕੀਤੀ ਸੀ। 

ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ

PunjabKesari
ਜਿਸ ਦੇ ਕਾਰਨ ਦੱਖਣੀ ਅਫਰੀਕਾ ਨੇ ਭਾਰਤ ਨੂੰ ਦੂਜੇ ਟੈਸਟ ਵਿਚ ਇਕਪਾਸੜ ਅੰਦਾਜ਼ ਵਿਚ 7 ਵਿਕਟਾਂ ਨਾਲ ਹਰਾ ਦਿੱਤਾ ਸੀ ਜਦਕਿ ਪਹਿਲੇ ਮੈਚ ਵਿਚ ਭਾਰਤ ਨੇ ਲੋਕੇਸ਼ ਰਾਹੁਲ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੂੰ 113 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਭਾਰਤ ਤੀਜੇ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਯਕੀਨਨ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਨਾਲ ਟੀਮ ਨੂੰ ਮਜ਼ਬੂਤੀ ਮਿਲੇਗੀ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਤੇ ਮਯੰਕ ਅਗਰਵਾਲ ਚੰਗੀ ਬੱਲੇਬਾਜ਼ੀ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਮੱਧਕ੍ਰਮ ਕਮਜ਼ੋਰ ਦਿਸ ਰਿਹਾ ਹੈ। ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਨੇ ਨੇ ਬੇਸ਼ੱਕ ਪਿਛਲੇ ਮੈਚ ਦੀ ਦੂਜੀ ਪਾਰੀ ਵਿਚ ਅਰਧ ਸੈਂਕੜਾ ਲਗਾਇਆ ਸੀ ਪਰ ਦੋਵਾਂ ਦਾ ਲੰਬੀਆਂ ਪਾਰੀਆਂ ਦਾ ਖੇਡ ਸਕਣਾ ਟੀਮ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। 

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News