ਦੱ. ਅਫਰੀਕਾ ਅੰਡਰ-19 ਨੇ ਜਿੱਤਿਆ ਆਖਰੀ ਵਨ ਡੇ, ਭਾਰਤ ਨੇ ਸੀਰੀਜ਼
Monday, Dec 30, 2019 - 09:51 PM (IST)

ਈਸਟ ਲੰਡਨ— ਜੋਨਾਥਨ ਬਰਡ ਦੀ ਅਜੇਤੂ 88 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਅੰਡਰ-19 ਟੀਮ ਨੇ ਭਾਰਤ ਨੂੰ ਤੀਜੇ ਤੇ ਆਖਰੀ ਨੋਜਵਾਨ ਵਨ ਡੇ 'ਚ ਸੋਮਵਾਰ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ, ਜਦਕਿ ਭਾਰਤ ਨੇ ਤਿੰਨ ਮੈਚਾਂ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ। ਭਾਰਤੀ ਟੀਮ ਦੇ ਕਪਤਾਨ ਪ੍ਰਿਯਮ ਗਰਗ ਦੀ 52 ਦੌੜਾਂ ਦੀ ਕਪਤਾਨੀ ਪਾਰੀ ਨਾਲ 50 ਓਵਰਾਂ 'ਚ 8 ਵਿਕਟਾਂ 'ਤੇ 192 ਦੌੜਾਂ ਬਣਾਈਆਂ, ਜਦਕਿ ਦੱਖਣੀ ਅਫਰੀਕਾ ਨੇ 48.2 ਓਵਰਾਂ 'ਚ ਪੰਜ ਵਿਕਟਾਂ 'ਤੇ 193 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬਰਡ ਨੇ 121 ਗੇਂਦਾਂ 'ਤੇ 9 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 88 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਕੇ ਆਪਣੀ ਟੀਮ ਨੂੰ ਕਲੀਨ ਸਵੀਪ ਹੋਣ ਤੋਂ ਬਚਾਅ ਲਿਆ।